ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਜੋ 25 ਫਰਵਰੀ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ, ਉਸਦਾ ਉਠਾਣ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਪੰਜਾਬੀ ਜਾਗਰਣ ਨੇ ਇਕ ਮਾਰਚ ਨੂੰ ਵਿਧਾਨ ਸਭਾ ਦਾ ਸੈਸ਼ਨ ਪੱਕੇ ਤੌਰ ’ਤੇ ਉਠਾਉਣ ਲਈ ਪੱਤਰ ਰਾਜਪਾਲ ਨੂੰ ਭੇਜਣ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਪੱਕੇ ਤੌਰ ’ਤੇ ਸੈਸ਼ਨ ਉਠਾਉਣ ਬਾਅਦ ਬਜਟ ਸੈਸ਼ਨ ਬਲਾਉਣ ਦਾ ਰਾਹ ਪੱਧਰ ਹੋ ਗਿਆ ਹੈ ਅਤੇ ਬਜਟ ਸੈਸ਼ਨ ਇਸ ਸਾਲ ਦਾ ਪਹਿਲਾਂ ਸੈਸ਼ਨ ਹੋਵੇਗਾ। ਪਹਿਲਾਂ ਸੈਸ਼ਨ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।
Punjab News : ਵਿਧਾਨ ਸਭਾ ਦਾ ਸੈਸ਼ਨ ਪੱਕੇ ਤੌਰ ’ਤੇ ਉਠਾਇਆ, ਬਜਟ ਸੈੈੈਸ਼ਨ ਦਾ ਰਾਹ ਹੋਇਆ ਪੱਧਰਾ
