ਜੰਮੂ : ਦੋ ਦਿਨ ਪਹਿਲਾਂ ਹੋਈ ਬਰਫ਼ਬਾਰੀ ਅਤੇ ਮੀਂਹ ਤੋਂ ਬਾਅਦ ਲੇਹ ਅਤੇ ਕਾਰਗਿਲ ਦੇ ਕਈ ਇਲਾਕਿਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। ਨਿਓਮਾ ਖੇਤਰ ਸਭ ਤੋਂ ਠੰਢਾ ਰਿਹਾ। ਇੱਥੇ ਤਾਪਮਾਨ -27.9 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
ਪਦਮ ਖੇਤਰ ਵਿੱਚ ਤਾਪਮਾਨ -26.4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਦਰਾਸ ਦਾ ਤਾਪਮਾਨ -22.4 ਡਿਗਰੀ ਸੈਲਸੀਅਸ ਕਾਰਗਿਲ ਦਾ ਤਾਪਮਾਨ -15.7 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਸੋਨਮਰਗ ਵਿੱਚ ਤਾਪਮਾਨ -10.7 ਡਿਗਰੀ ਸੈਲਸੀਅਸ ਰਿਹਾ। ਗੁਲਮਰਗ ‘ਚ ਤਾਪਮਾਨ -7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ, ਸ਼੍ਰੀਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਯਾਨੀ ਸੋਮਵਾਰ ਨੂੰ ਬੱਦਲ ਛਾਏ ਰਹਿਣ ਤੋਂ ਬਾਅਦ ਹਲਕੀ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।