ਦਿੱਲੀ ਤੋਂ ਚੱਲ ਰਹੀ ਪੰਜਾਬ ਸਰਕਾਰ! ਸੀਐਮ ਚੰਨੀ ਦਾ ਇੱਕ ਪੈਰ ਪੰਜਾਬ ਤੇ ਦੂਜਾ ਦਿੱਲੀ, ਕੁਝ ਘੰਟਿਆਂ ਮਗਰੋਂ ਮੁੜ ਦਿੱਲੀ ਦਰਬਾਰ ਦਾ ਬੁਲਾਵਾ

channi/nawanpunjab.com

ਚੰਡੀਗੜ੍ਹ, 24 ਸਤੰਬਰ (ਦਲਜੀਤ ਸਿੰਘ)- ਪੰਜਾਬ ਸਰਕਾਰ ਹੁਣ ਡਾਇਰੈਕਟ ਦਿੱਲੀ ਤੋਂ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਪੈਰ ਪੰਜਾਬ ਤੇ ਦੂਜਾ ਦਿੱਲੀ ਹੁੰਦਾ ਹੈ। ਪਿਛਲੇ ਚਾਰ ਦਿਨਾਂ ਅੰਦਰ ਹੀ ਉਹ ਤਿੰਨ ਗੇੜੇ ਦਿੱਲੀ ਦੇ ਲਾ ਚੁੱਕੇ ਹਨ। ਉਹ ਅੱਜ ਸਵੇਰੇ ਦਿੱਲੀ ਤੋਂ ਪੰਜਾਬ ਪਹੁੰਚੇ ਪਰ ਕੁਝ ਘੰਟਿਆਂ ਮਗਰੋਂ ਹੀ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਗਿਆ। ਦੱਸ ਦਈਏ ਕਿ ਚਰਨਜੀਤ ਚੰਨੀ ਮੰਗਲਵਾਰ ਨੂੰ ਦਿੱਲੀ ਗਏ ਸੀ। ਉਸ ਮਗਰੋਂ ਅਚਾਨਕ ਵੀਰਵਾਰ ਮੁੜ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਗਿਆ। ਉਹ ਸਾਰੀ ਰਾਤ ਦਿੱਲੀ ਵਿੱਚ ਮੀਟਿੰਗਾਂ ਕਰਦੇ ਰਹੇ। ਅੱਜ ਸਵੇਰੇ ਹੀ ਉਹ ਪੰਜਾਬ ਪਹੁੰਚੇ। ਇਸ ਮਗਰੋਂ ਅੱਜ ਸ਼ੁੱਕਰਵਾਰ ਮੁੜ ਉਨ੍ਹਾਂ ਨੂੰ ਦਿੱਲੀ ਬੁਲਾ ਲਿਆ ਗਿਆ ਹੈ।
ਦਰਅਸਲ ਪੰਜਾਬ ਕੈਬਨਿਟ ਦਾ ਫੈਸਲਾ ਦਿੱਲੀ ਹਾਈਕਮਾਨ ਕਰ ਰਹੀ ਹੈ। ਇਸ ਲਈ ਲੰਬੀ ਵਿਚਾਰ-ਚਰਚਾ ਹੋ ਰਹੀ ਹੈ। ਕੈਬਨਿਟ ਵਿੱਚ ਥਾਂ ਪੱਕੀ ਕਰਨ ਲਈ ਕਈ ਲੀਡਰ ਦਿੱਲੀ ਡੇਰੇ ਲਾਈ ਬੈਠੇ ਹਨ। ਕਾਂਗਰਸ ਹਾਈਕਮਾਨ ਵੀ ਅਜਿਹਾ ਤਵਾਜਨ ਬਣਾਉਣਾ ਚਾਹੁੰਦੀ ਹੈ ਕਿ ਕੈਪਟਨ ਧੜੇ ਨੂੰ ਵੀ ਬਰਾਬਰ ਦਾ ਮਾਣ-ਸਨਮਾਣ ਮਿਲੇ ਤਾਂ ਜੋ ਕਲੇਸ਼ ਹੋਰ ਨਾ ਵਧੇ।
ਪੰਜਾਬ ਕੈਬਨਿਟ ਵਿਸਥਾਰ ‘ਚ ਕਾਂਗਰਸ ਪਾਰਟੀ ਨੇ ਤਿੰਨ ਗੱਲਾਂ ਦਾ ਧਿਆਨ ਰੱਖਿਆ ਹੈ:
ਪਹਿਲਾ- ਪੰਜਾਬ ‘ਚ ਕੈਬਨਿਟ ਵਿਸਥਾਰ ‘ਚ ਵੀ ਸਮਾਜਿਕ ਆਧਾਰ ਨੂੰ ਸਾਧਿਆ ਜਾਵੇ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਮਜਬੂਤੀ ਨਾਲ ਚੋਣ ਮੈਦਾਨ ‘ਚ ਉੱਤਰੇ ਤੇ ਜਿੱਤ ਦਰਜ ਕਰੇ।
ਦੂਜਾ- ਕੈਬਨਿਟ ਵਿਸਥਾਰ ‘ਚ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਿਧਾਇਕਾਂ ਨੂੰ ਵੀ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਚ ਕਿਸੇ ਤਰ੍ਹਾਂ ਦਾ ਵਿਰੋਧ ਪੰਜਾਬ ‘ਚ ਨਾ ਹੋਵੇ।
ਕੈਬਨਿਟ ਵਿਸਥਾਰ ‘ਚ ਕਈ ਅਜਿਹੇ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ ਜੋ ਸਿੱਧੂ-ਕੈਪਟਨ ਦੀ ਲੜਾਈ ‘ਚ ਕੈਪਟਨ ਨਾਲ ਦਿਖਦੇ ਰਹੇ ਹਨ। ਇਹੀ ਵਜ੍ਹਾ ਹੈ ਕਿ ਕੈਬਨਿਟ ਵਿਸਥਾਰ ‘ਚ ਕੈਪਟਨ ਦੇ ਕਰੀਬੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਲੀਡਰਾਂ ਨਾਲ ਵੀ ਸੰਪਰਕ ਕਾਇਮ ਕੀਤਾ ਗਿਆ ਤੇ ਮੰਤਰੀ ਮੰਡਲ ਦੇ ਵਿਸਥਾਰ ਲਈ ਉਨ੍ਹਾਂ ਦਾ ਸਲਾਹ ਲਈ ਗਈ।
ਤੀਜਾ- ਕੈਬਨਿਟ ਵਿਸਥਾਰ ‘ਚ ਸੱਤਾ ਵਿਰੋਧੀ ਲਹਿਰ ਨੂੰ ਘੱਟ ਕਰਨ ਦੀ ਕਵਾਇਦ ਵੀ ਕੀਤੀ ਗਈ। ਕਾਂਗਰਸ ਪਾਰਟੀ ਦਾ ਤਰਕ ਰਿਹਾ ਹੈ ਕਿ ਕੈਪਟਨ ਦੇ ਸਾਢੇ 4 ਸਾਲ ਦੇ ਸ਼ਾਸਨ ਕਾਲ ‘ਚ ਸਰਕਾਰ ਖ਼ਿਲਾਫ ਸੱਤਾ ਵਿਰੋਧੀ ਲਹਿਰ ਰਹੀ ਹੈ। ਇਸ ਲਈ ਮੰਤਰੀ ਮੰਡਲ ਵਿਸਥਾਰ ‘ਚ ਨਵੇਂ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

Leave a Reply

Your email address will not be published. Required fields are marked *