ਫ਼ਤਹਿਗੜ੍ਹ ਸਾਹਿਬ – ਅੱਜ ਤੜਕਸਾਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਗਊ ਮਾਸ ਦਾ ਟਰੱਕ ਫੜਿਆ ਗਿਆ ਹੈ। ਇਸ ਮਾਮਲੇ ਵਿਚ ਸੁਣਵਾਈ ਨਾ ਹੋਣ ‘ਤੇ ਗਊ ਭਗਤਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕ ਦਿੱਤਾ ਗਿਆ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਊ ਭਗਤਾਂ ਵੱਲੋਂ ਮੰਡੀ ਗੋਬਿੰਦਗੜ੍ਹ ਥਾਣੇ ਦੇ ਸਾਰੇ ਸਟਾਫ਼ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ ਵਿਚ ਸ਼੍ਰੀ ਹਿੰਦੂ ਤਖ਼ਤ ਅਤੇ ਗਊ ਰੱਖਿਆ ਦਲ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਗਊ ਮਾਸ ਨਾਲ ਭਰੇ ਜੰਮੂ ਕਸ਼ਮੀਰ ਦੇ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਡੀ ਮਾਰਟ ਨੇੜੇ ਫਰ ਲਿਆ। ਇਸ ਵਿਚ ਤਕਰੀਬਨ 5 ਟਨ ਦੇ ਕਰੀਬ ਗਊ ਮਾਸ ਹੈ। ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ 2 ਘੰਟੇ ਤਕ ਸੁਣਵਾਈ ਨਾ ਹੋਣ ‘ਤੇ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਧਾਨ ਨਿਕਸਨ ਕੁਮਾਰ, ਚੇਅਰਮੈਨ ਰਾਜਨ ਦੱਤ, ਸ਼ਿਵ ਸੈਨਾ ਹਿੰਦ ਮੁਖੀ ਗੌਤਮ ਸ਼ਰਮਾ, ਪੰਡਤ ਰਿਸ਼ੀ ਦੇਵ ਸ਼ਾਸਤਰੀ, ਮੰਗਤ ਸਿੰਗਲਾ ਤੇ ਹੋਰ ਮੈਂਬਰ ਮੌਜੂਦ ਹਨ।