Police Encounter ਸਰਹੱਦੀ ਖੇੇਤਰ ਦੇ ਪਿੰਡ ਭੂਰਾ ਕੋਨਾ ਨੇੜੇ ਅੱਜ ਤੜਕਸਾਰ ਪੁਲੀਸ ਨਾਲ ਹੋਏ ਮੁਕਾਬਲੇ ’ਚ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਜ਼ਖ਼ਮੀ ਹੋ ਗਏ ਹਨ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਗੁਰਗਿਆਂ ਦੀ ਸ਼ਨਾਖਤ ਪ੍ਰਕਾਸ਼ ਸਿੰਘ ਵਾਸੀ ਝੁੱਗੀਆਂ ਕਾਲੂ ਅਤੇ ਪ੍ਰਭਦੀਪ ਸਿੰਘ ਲਵ ਵਾਸੀ ਡਿੱਬੀਪੁਰ ਵਜੋਂ ਹੋਈ ਹੈ।
ਜ਼ਖ਼ਮੀ ਗੁਰਗੇ ਭੂਰਾ ਕੋਨਾ ਵਾਸੀ ਕਾਰੋਬਾਰੀ ਵੱਲੋਂ ਫਿਰੌਤੀ ਨਾ ਦੇਣ ਉੱਤੇ ਉਸ ਦੇ ਘਰ ਵੱਲ ਗੋਲੀਆਂ ਚਲਾ ਕੇ ਫ਼ਰਾਰ ਹੋ ਰਹੇ ਸਨ ਕਿ ਪੁਲੀਸ ਪਾਰਟੀ ਵੱਲੋਂ ਉਨ੍ਹਾਂ ਦਾ ਪਿੱਛਾ ਕਰਨ ਉੱਤੇ ਉਨ੍ਹਾਂ ਨੇ ਪੁਲੀਸ ਉੱਤੇ ਫਾਇਰਿੰਗ ਕਰ ਦਿੱਤੀ।
ਪੁਲੀਸ ਦੀ ਜਵਾਬੀ ਫਾਇਰਿੰਗ ਵਿਚ ਉਹ ਦੋਵੇਂ ਜ਼ਖ਼ਮੀ ਹੋ ਗਏ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।