ਜ਼ੀਰਾ : ਜ਼ੀਰਾ ਦੇ ਰੇਲਵੇ ਰੋਡ ‘ਤੇ ਸਥਿਤ ਸੁਨਿਆਰੇ ਦੀ ਦੁਕਾਨ ‘ਚ ਅੱਜ ਸਵੇਰੇ ਗੋਲੀਆਂ ਚੱਲਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਬੁਰੀ ਤਰ੍ਹਾਂ ਕੰਬ ਗਏ। ਜਾਣਕਾਰੀ ਮੁਤਾਬਕ ਜ਼ੀਰਾ ਰੇਲਵੇ ਰੋਡ ‘ਤੇ ਸਥਿਤ ਸੁਨਿਆਰੇ ਦੀ ਦੁਕਾਨ ਦਾ ਜਿਵੇਂ ਹੀ ਸਵੇਰੇ 10 ਵਜੇ ਸ਼ਟਰ ਖੋਲ੍ਹਿਆ ਗਿਆ ਤਾਂ 2 ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵਲੋਂ ਦੁਕਾਨ ਦੇ ਬਾਹਰ ਫਾਇਰ ਕਰ ਦਿੱਤੇ ਗਏ।
ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ‘ਤੇ ਫਾਇਰ ਲੱਗਣ ਕਾਰਨ ਸ਼ੀਸਾ ਟੁੱਟ ਗਿਆ। ਚੰਗੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮੌਕੇ ‘ਤੇ ਪਹੁੰਚੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ ਪੁਲਸ ਜਲਦੀ ਤੋਂ ਜਲਦੀ ਉਕਤ ਮੁਲਾਜ਼ਮਾਂ ਨੂੰ ਕਾਬੂ ਕਰੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਪੂਰਾ ਬਜ਼ਾਰ ਬੰਦ ਕਰ ਦਿੱਤਾ ਜਾਵੇਗਾ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।