ਨਵੀਂ ਦਿੱਲੀ : ਸ਼ਾਮ 7 ਵਜੇ ਦਿੱਲੀ ਭਾਜਪਾ ਦਫ਼ਤਰ ਵਿੱਚ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਸਾਰੇ 48 ਵਿਧਾਇਕਾਂ ਦੇ ਨਾਲ-ਨਾਲ ਕੇਂਦਰੀ ਅਬਜ਼ਰਵਰ ਵੀ ਸ਼ਾਮਲ ਹੋਣਗੇ। ਹਾਲਾਂਕਿ ਹੁਣ ਤੱਕ ਪਾਰਟੀ ਨੇ ਕੇਂਦਰੀ ਅਬਜ਼ਰਵਰਾਂ ਦਾ ਐਲਾਨ ਨਹੀਂ ਕੀਤਾ ਹੈ। ਕੁੱਲ ਮਿਲਾ ਕੇ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਪਰ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਸੱਦਾ ਪੱਤਰ ਜ਼ਰੂਰ ਸਾਹਮਣੇ ਆਇਆ ਹੈ। ਇਸ ਵਿੱਚ ਸਹੁੰ ਚੁੱਕਣ ਦਾ ਸਮਾਂ 12 ਵਜੇ ਲਿਖਿਆ ਗਿਆ ਹੈ।
ਰਾਮਲੀਲਾ ਮੈਦਾਨ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਟ੍ਰੈਫਿਕ ਪੁਲਿਸ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਜਦੋਂ ਤੱਕ ਪ੍ਰੋਗਰਾਮ ਜਾਰੀ ਰਹੇਗਾ ਰਾਜਧਾਨੀ ਹਾਈ ਅਲਰਟ ‘ਤੇ ਰਹੇਗੀ। ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਸਟੇਜ ਤੋਂ ਲੈ ਕੇ ਰਾਮਲੀਲਾ ਮੈਦਾਨ ਦੇ ਬਾਹਰ ਤੱਕ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।