ਗੋਲੇਵਾਲ਼ਾ : ਖਨੌਰੀ ਮੋਰਚੇ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ਼ ਨੂੰ ਸੋਮਵਾਰ ਨੂੰ 82 ਦਿਨ ਹੋ ਗਏ ਹਏ ਹਨ ਅਤੇ 14 ਫਰਵਰੀ ਦੀ ਕੇਂਦਰ ਸਰਕਾਰ ਨਾਲ਼ ਮੀਟਿੰਗ ’ਤੇ ਸਫ਼ਰ ਕਰਨ ਨਾਲ਼ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਹੈ ਜਿਸ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਦੋਹਾਂ ਫੋਰਮਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਜਰਨੈਲ ਨੂੰ ਪਲ਼-ਪਲ਼ ਖੁਰਦਾ ਨਹੀਂ ਦੇਖ ਸਕਦੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੱਲੇਵਾਲ਼ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਫੋਨ ’ਤੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਏ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਐੱਫਸੀਆਈ ਦੇ ਅਧਿਕਾਰੀਆਂ ਨੇ ਪਹਿਲਾਂ ਆਪਣੀਆਂ ਗੱਲਾਂ ਰੱਖੀਆਂ ਜਦਕਿ ਕੇਂਦਰੀ ਖੇਤੀਬਾੜੀ ਮੰਤਰੀ ਕਿਸੇ ਸਮਾਗਮ ਕਰਕੇ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੇਵਲ ਪੰਜ ਫ਼ਸਲਾਂ ’ਤੇ ਐੱਮਐੱਸਪੀ ਲਈ ਮੰਨੀ ਹੈ ਜਿਨ੍ਹਾਂ ਵਿੱਚ ਮੱਕੀ, ਅਰਹਰ, ਨਰਮਾ, ਮਾਂਹ ਅਤੇ ਮਸਰਾਂ ਦੀ ਦਾਲ ਸ਼ਾਮਲ ਹਨ ਪਰ ਕਿਸਾਨਾਂ ਨੇ 21 ਫ਼ਸਲਾਂ ’ਤੇ ਐੱਮਐੱਸਪੀ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਸ਼ਿਵਰਾਜ ਚੌਹਾਨ ਨਾਲ਼ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਉਹ ਦਿੱਲੀ ਕੂਚ ਕਰਨਗੇ।
ਫਿਰ ਵਿਗੜੀ ਡੱਲੇਵਾਲ਼ ਦੀ ਸਿਹਤ, ਕਿਸਾਨ ਦਿੱਲੀ ਕੂਚ ਲਈ ਬਜ਼ਿੱਦ, ਕੇਂਦਰ ਸਰਕਾਰ ਪੰਜ ਫ਼ਸਲਾਂ ’ਤੇ ਐੱਮਐੱਸਪੀ ਲਈ ਮੰਨੀ; ਕਿਸਾਨ 21 ’ਤੇ ਅੜੇ
