New Income Tax bill: ਨਵਾਂ ਆਮਦਨ ਕਰ ਬਿੱਲ ਲੋਕ ਸਭਾ ’ਚ ਪੇਸ਼

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਆਮਦਨ ਟੈਕਸ ਬਿੱਲ, 2025 (Income Tax Bill, 2025) ਪੇਸ਼ ਕੀਤਾ ਅਤੇ ਸਪੀਕਰ ਓਮ ਬਿਰਲਾ (Speaker Om Birla) ਨੂੰ ਇਸ ਨੂੰ ਸਦਨ ਦੀ ਵਿਸ਼ੇਸ਼ ਕਮੇਟੀ (select committee) ਕੋਲ ਭੇਜਣ ਦੀ ਅਪੀਲ ਕੀਤੀ।
ਵਿਰੋਧੀ ਧਿਰ ਦੇ ਮੈਂਬਰਾਂ ਨੇ ਬਿੱਲ ਦਾ ਸ਼ੁਰੂਆਤ ਦੇ ਪੜਾਅ ‘ਤੇ ਵਿਰੋਧ ਕੀਤਾ ਪਰ ਸਦਨ ਨੇ ਜ਼ੁਬਾਨੀ ਵੋਟ ਰਾਹੀਂ ਬਿਲ ਨੂੰ ਪੇਸ਼ ਕੀਤੇ ਜਾਣ ਦੇ ਹੱਕ ਵਿਚ ਮਤਾ ਪਾਸ ਕਰ ਦਿੱਤਾ।

ਬਿੱਲ ਨੂੰ ਪੇਸ਼ ਕਰਦੇ ਸਮੇਂ ਬੀਬੀ ਸੀਤਾਰਮਨ ਨੇ ਸਪੀਕਰ ਬਿਰਲਾ ਨੂੰ ਕਾਨੂੰਨ ਦੇ ਇਸ ਖਰੜੇ ਨੂੰ ਸਦਨ ਦੀ ਇੱਕ ਵਿਸ਼ੇਸ਼ ਕਮੇਟੀ ਕੋਲ ਭੇਜਣ ਦੀ ਅਪੀਲ ਕੀਤੀ, ਜੋ ਸੰਸਦ ਦੇ ਅਗਲੇ ਸੈਸ਼ਨ ਦੇ ਪਹਿਲੇ ਦਿਨ ਤੱਕ ਇਸ ਸਬੰਧੀ ਆਪਣੀ ਰਿਪੋਰਟ ਸਦਨ ਵਿਚ ਪੇਸ਼ ਕਰੇਗੀ। ਉਨ੍ਹਾਂ ਸਪੀਕਰ ਨੂੰ ਇਸ ਸਬੰਧ ਵਿਚ ਵਿਸ਼ੇਸ਼ ਕਮੇਟੀ ਕਾਇਮ ਕਰਨ ਅਤੇ ਉਸ ਦੇ ਨਿਯਮ ਤੈਅ ਕਰਨ ਬਾਰੇ ਫੈਸਲਾ ਲੈਣ ਦੀ ਅਪੀਲ ਕੀਤੀ।

ਆਮਦਨ ਕਰ ਸਬੰਧੀ ਅਜਿਹੇ ਨਵੇਂ ਬਿਲ ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਬਿਲ ਆਮਦਨ ਕਰ ਸਬੰਧੀ ਕਈ ਸ਼ਬਦਾਂ/ਸ਼ਬਦਾਵਲੀਆਂ ਜਿਵੇਂ “ਮੁਲੰਕਣ ਸਾਲ” (assessment year) ਅਤੇ “ਪਿਛਲਾ ਸਾਲ” (previous year) ਆਦਿ ਨੂੰ ਬਦਲ ਦੇਵੇਗਾ ਅਤੇ ਇਸ ਦੀ ਥਾਂ ਹੁਣ “ਟੈਕਸ ਸਾਲ” (tax year) ਲਿਖਿਆ ਜਾਵੇਗਾ, ਤਾਂ ਕਿ ਕਰਦਾਤਾਵਾਂ ਨੂੰ ਸਮਝਣ ਵਿਚ ਆਸਾਨੀ ਹੋ ਸਕੇ। ਨਵੇਂ ਆਮਦਨ ਕਰ ਬਿਲ ਦੇ ਕਾਨੂੰਨ ਬਣ ਜਾਣ ਪਿੱਛੋਂ ਆਮਦਨ ਕਰ ਦੇ ਮਾਮਲੇ ਵਿਚ ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ।

Leave a Reply

Your email address will not be published. Required fields are marked *