ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਨੇ ਰਾਜੌਰੀ ਗਾਰਡਨ ਤੋਂ ਜਿੱਤ ਦਰਜ ਕੀਤੀ ਹੈ। ਸਿਰਸਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਧਨਵੰਤੀ ਚੰਦੇਲਾ ਨੂੰ 18190 ਵੋਟਾਂ ਦੇ ਅੰਤਰ ਨਾਲ ਹਰਾਇਆ। ਸਿਰਸਾ ਨੂੰ ਕੁੱਲ 64132 ਵੋਟਾਂ ਅਤੇ ਧਨਵੰਤੀ ਨੂੰ ਕੁੱਲ 45942 ਵੋਟਾਂ ਮਿਲੀਆਂ। ਉੱਥੇ ਹੀ ਕਾਂਗਰਸ ਦੇ ਉਮੀਦਵਾਰ ਧਰਮਪਾਲ ਚੰਦੇਲਾ ਨੂੰ ਸਿਰਫ਼ 3198 ਵੋਟਾਂ ਹੀ ਮਿਲੀਆਂ।
ਭਾਜਪਾ ਉਮੀਦਵਾਰ ਮਨਜਿੰਦਰ ਸਿਰਸਾ ਜਿੱਤੇ, ਜਾਣੋ ਕੌਣ-ਕੌਣ ਮਾਰ ਗਿਆ ਬਾਜ਼ੀ
