ਫਗਵਾੜਾ, ਫਗਵਾੜਾ-ਮੁਕੰਦਪੁਰ ਰੋਡ ‘ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਬੁੱਧਵਾਰ ਨੂੰ ਸਕੂਟਰ ਸਵਾਰ 7 ਸਾਲਾ ਬੱਚੀ ਦੇ ਪਤੰਗ ਦੀ ਡੋਰ ਦੇ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 7 ਸਾਲਾ ਹਰਲੀਨ ਆਪਣੇ ਦਾਦੇ ਨਾਲ ਸਕੂਟਰ ’ਤੇ ਜਾ ਰਹੀ ਸੀ ਅਤੇ ਇਸ ਦੌਰਾਨ ਉਹ ਸੀਟ ਦੇ ਅੱਗੇ ਖੜ੍ਹੀ ਸੀ।
ਜਦੋਂ ਉਹ ਅਚਾਨਕ ਰੋਣ ਲੱਗੀ ਤਾਂ ਉਸਦੇ ਦਾਦੇ ਨੇ ਦੇਖਿਆ ਕਿ ਡੋਰ ਕਾਰਨ ਉਸਦੇ ਗਲੇ ’ਤੇ ਕੱਟ ਲੱਗ ਗਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਹਰਲੀਨ ਦੀ ਮੌਤ ਹੋ ਗਈ।