ਪੰਜਾਬ ‘ਚ 4,35,69,000 ਰੁਪਏ ਦਾ ਵੱਡਾ Cyber Fraud

ਲੁਧਿਆਣਾ : ਮਾਡਲ ਟਾਊਨ ਦੇ ਕਾਰੋਬਾਰੀ ਤੋਂ 4.35 ਕਰੋੜ ਰੁਪਏ ਦੀ ਸਾਈਬਰ ਠੱਗੀ ਕਰਨ ਵਾਲੇ ਅੰਤਰਰਾਜੀ ਸਾਈਬਰ ਠੱਗ ਗਿਰੋਹ ਦੇ 2 ਮੈਂਬਰਾਂ ਨੂੰ ਲੁਧਿਆਣਾ ਦੀ ਸਾਈਬਰ ਕ੍ਰਾਈਮ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਟੀਮ ਨੇ ਮੁਲਜ਼ਮ ਨੂੰ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਤੋਂ ਫੜਿਆ ਹੈ। ਫੜੇ ਗਏ ਮੁਲਜ਼ਮ ਪੰਕਜ ਅਤੇ ਚੰਦਰ ਮੋਹਨ ਹਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਥਾਣੇ ਦੇ ਏ.ਸੀ.ਪੀ. ਮੁਰਾਦ ਜਸਵੀਰ ਸਿੰਘ ਗਿੱਲ ਤੇ ਐੱਸ.ਐੱਚ.ਓ. ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ 21 ਜੂਨ 2024 ਨੂੰ ਥਾਣਾ ਸਾਈਬਰ ਵਿਚ ਪਹਿਲੀ FIR ਦਰਜ ਹੋਈ ਸੀ। ਜੋ ਕਿ ਮਾਡਲ ਟਾਊਨ ਦੇ ਰਹਿਣ ਵਾਲੇ ਕਾਰੋਬਾਰੀ ਰਛਪਾਲ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ। ਇਸ ਵਿਚ ਕਾਰੋਬਾਰੀ ਨੇ ਦੱਸਿਆ ਸੀ ਕਿ ਕੁਝ ਲੋਕਾਂ ਨੇ ਇਨਵੈਸਟਮੈਂਟ ਦਾ ਝਾਂਸਾ ਦੇ ਕੇ ਕੁੱਲ 4 ਕਰੋੜ 35 ਲੱਖ 69 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਗਰੋਂ ਪੁਲਸ ਨੇ ਸ਼ਿਕਾਇਤਕਰਤਾ ਦੇ ਦੱਸੇ ਹੋਏ ਨਾਵਾਂ ਮੁਤਾਬਕ ਤਨਵੀ ਸ਼ਰਮਾ, ਮੰਡੇਰ ਪਵਾਰ, ਸ਼ਿਵਾਨੀ ਐੱਸ ਕੁਰੀਅਨ, ਜਿਓਤੀ ਸ਼ਰਮਾ, ਸ਼ਰਨ ਗੁਪਤਾ, ਵਿਕਰਮ ਪਟੇਲ ਤੇ ਅੰਜਲੀ ਸ਼ਰਮਾ ਨੂੰ ਨਾਮਜ਼ਦ ਕੀਤਾ ਸੀ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਿਆ ਕਿ ਕੇਸ ਵਿਚ ਨਾਮਜ਼ਦ ਨਾਂ ਮੁਲਜ਼ਮਾਂ ਦੇ ਅਸਲੀ ਨਾਂ ਨਹੀਂ ਹਨ ਸਗੋਂ ਮੁਲਜ਼ਮਾਂ ਨੇ ਨਾਂ ਬਦਲ ਕੇ ਠੱਗੀ ਮਾਰੀ ਹੈ।

Leave a Reply

Your email address will not be published. Required fields are marked *