ਨਗਰ ਨਿਗਮ ਦੇ ਇੰਸਪੈਕਟਰ ਪਲਵਿੰਦਰ ਸਿੰਘ ਤੇ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਨੂੰ 30,000 ਰੁਪਏ ਬਤੌਰ ਰਿਸ਼ਵਤ ਸਮੇਤ ਵਿਜੀਲੈਂਸ ਦੀ ਟੀਮ ਨੇ ਕੀਤਾ ਕਾਬੂ

ਬਠਿੰਡਾ : ਨਗਰ ਨਿਗਮ ਦਾ ਇੰਸਪੈਕਟਰ ਪਲਵਿੰਦਰ ਸਿੰਘ ਰਿਸ਼ਵਤ ਦੀ ਰਕਮ ਖੁਦ ਲੈਣ ਦੀ ਬਜਾਏ ਪ੍ਰਾਈਵੇਟ ਆਰਕੀਟੈਕਟ ਨੂੰ ਦੇਣ ਲਈ ਕਹਿੰਦਾ ਸੀ। ਉਹ ਵਿਜੀਲੈਂਸ ਦੇ ਡਰ ਤੋਂ ਖੁਦ ਰਿਸ਼ਵਤ ਦੀ ਰਕਮ ਹਾਸਲ ਨਹੀਂ ਕਰਦਾ ਸੀ ਪਰ ਇਸ ਦੇ ਬਾਵਜੂਦ ਵੀ ਉਹ ਵਿਜੀਲੈਂਸ ਵੱਲੋਂ ਵਿਛਾਏ ਜਾਲ ਵਿਚ ਫਸ ਹੀ ਗਿਆ। ਨਗਰ ਨਿਗਮ ਦਾ ਉਕਤ ਇੰਸਪੈਕਟਰ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਰਾਹੀ ਰਿਸ਼ਵਤ ਦੀ ਰਕਮ ਹਾਸਲ ਕਰਦਾ ਸੀ। ਹੁਣ ਉਸਨੇ ਇਕ ਨੇ ਕਾਲੋਨੀ ਦਾ ਨਕਸ਼ਾ ਪਾਸ ਕਰਵਾਉਣ ਲਈ 80 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਰਿਸ਼ਵਤ ਦੇ ਪੈਸੇ ਉਕਤ ਪ੍ਰਾਈਵੇਟ ਆਰਕੀਟੈਕਟ ਕੋਲ ਦੇਣ ਲਈ ਕਿਹਾ ਸੀ।

ਵਿਜੀਲੈਂਸ ਦੀ ਟੀਮ ਨੇ ਨਗਰ ਨਿਗਮ ਦੇ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਪ੍ਰਾਈਵੇਟ ਆਰਕੀਟੈਕਟ ਹਨੀ ਮੁੰਜਾਲ ਨੂੰ 30,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਨ ਦੇ ਸਬੰਧ ਵਿਚ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਇੰਸਪੈਕਟਰ ਅਤੇ ਪ੍ਰਾਈਵੇਟ ਵਿਅਕਤੀ ਵਿਰੁੱਧ ਇਹ ਮਾਮਲਾ ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਸੀ ਕਿ ਉਸ ਵੱਲੋ ਆਪਣੇ ਦੋਸਤ ਦੀਨਵ ਸਿੰਗਲਾ ਪੁੱਤਰ ਸਰੂਪ ਚੰਦ ਸਿੰਗਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਇਕ ਕਾਲੋਨੀ ਸ੍ਰੀ ਮਨੋਹਰ ਅਸਟੇਟ ਦੇ ਨਾਮ ’ਤੇ ਅਮਰਪੁਰਾ ਰੋਡ ਬਠਿੰਡਾ ਵਿਖੇ ਕੱਟੀ ਗਈ ਹੈ, ਜਿਸ ਦਾ ਨਕਸ਼ਾ ਪਾਸ ਕਰਵਾਉਣ ਸਬੰਧੀ ਫਾਇਲਾਂ ਨਗਰ ਨਿਗਮ ਬਠਿੰਡਾ ਵਿਖੇ ਆਰਕੀਟੈਕਟ ਰਾਹੀ ਆਨ-ਲਾਈਨ ਭੇਜੀਆਂ ਗਈਆਂ ਸਨ। ਉਨ੍ਹਾਂ ਵੱਲੋਂ ਵਾਰ-ਵਾਰ ਦਫਤਰ ਨਗਰ ਨਿਗਮ ਜਾਣ ਪਰ ਵੀ ਇੰਸਪੈਕਟਰ ਪਲਵਿੰਦਰ ਸਿੰਘ ਨਕਸ਼ਾ ਪਾਸ ਨਹੀਂ ਕਰ ਰਿਹਾ ਸੀ।

Leave a Reply

Your email address will not be published. Required fields are marked *