ਲੁਧਿਆਣਾ -ਆਮ ਆਦਮੀ ਪਾਰਟੀ ਦੇ ਕੌਂਸਲਰ ਇੰਦਰਜੀਤ ਕੌਰ ਲੁਧਿਆਣਾ ਦੇ ਨਵੇਂ ਮੇਅਰ ਹੋਣਗੇ। ਇਸ ਦੇ ਨਾਲ ਹੀ ਉਹ ਲੁਧਿਆਣਾ ਦੇ ਮੇਅਰ ਬਣਨ ਵਾਲੀ ਪਹਿਲੀ ਔਰਤ ਵੀ ਬਣ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਭਰ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।
ਦੱਸ ਦਈਏ ਕਿ ‘ਜਗ ਬਾਣੀ’ ਵੱਲੋਂ ਇਨ੍ਹਾਂ ਤਿੰਨਾਂ ਨਾਵਾਂ ਬਾਰੇ ਪਹਿਲਾਂ ਹੀ ਖ਼ੁਲਾਸਾ ਕਰ ਦਿੱਤਾ ਸੀ ਤੇ ਹੁਣ ‘ਜਗ ਬਾਣੀ’ ਦੀ ਖ਼ਬਰ ‘ਤੇ ਮੋਹਰ ਵੀ ਲੱਗ ਗਈ ਹੈ। ਚੋਣ ਨਤੀਜਿਆਂ ਵਿਚ ਬਹੁਮਤ ਤੋਂ ਥੋੜ੍ਹਾ ਪਿੱਛੇ ਰਹਿਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਨਗਰ ਨਿਗਮ ਲੁਧਿਆਣਾ ‘ਚ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਲੁਧਿਆਣਾ ਦੇ ਮੇਅਰ ਦੀ ਕੁਰਸੀ ਨੂੰ ਮਹਿਲਾ ਆਗੂ ਲਈ ਰਾਖਵਾਂ ਕਰ ਦਿੱਤਾ ਗਿਆ ਸੀ ਤੇ ਹੁਣ ਇੰਦਰਜੀਤ ਕੌਰ ਨੂੰ ਮੇਅਰ ਐਲਾਨ ਦਿੱਤਾ ਗਿਆ ਹੈ।