ਲੁਧਿਆਣਾ : ਲ਼ੁਧਿਆਣਾ ‘ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦੇ ਸ਼ੋਅ ਦੌਰਾਨ ਗੀਤਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਗ੍ਰਹਿ ਵਿਭਾਗ ਦੇ ਪ੍ਰਮੁਖ ਸਕੱਤਰ, ਡੀਜੀਪੀ, ਡੀਸੀ ਲੁਧਿਆਣਾ, ਪੀਪੀਸੀਬੀ ਅਤੇ ਪੀਏਯੂ ਦੇ ਵਾਈਸ ਚਾਂਸਲਰ ਤੋਂ ਜਵਾਬ ਮੰਗਿਆ ਹੈ।
ਅਸਲ ਵਿਚ ਲੁਧਿਆਣਾ ‘ਚ ਸ਼ੋਅ ਦੌਰਾਨ ਦਿਲਜੀਤ ਦੁਸਾਂਝ ਵੱਲੋਂ ਗਾਏ ਗਏ ਗੀਤਾਂ ਨੂੰ ਲੈ ਕੇ ਕੋਰਟ ਦੀ ਉਲੰਘਣਾ ਮਾਮਲੇ ‘ਤੇ ਅੱਜ ਸੁਣਵਾਈ ਹੋਈ। ਇਹ ਪਟੀਸ਼ਨ ਪੰਡਿਤ ਰਾਓ ਧਰਨਾਵਰ ਨੇ ਦਾਇਰ ਕੀਤੀ ਸੀ। ਇਸ ਤੋਂ ਬਾਅਦ ਕੋਰਟ ਨੇ ਨੋਟਿਸ ਜਾਰੀ ਕਰ ਕੇ 7 ਫਰਵਰੀ 2025 ਤਕ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ।