ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਕਿ ਇਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਕੁਦਰਤੀ ਆਫ਼ਤ ਹੋ ਸਕਦੀ ਹੈ, ਜਿਸ ਨੇ ਹਜ਼ਾਰਾਂ ਘਰ ਵੀ ਤਬਾਹ ਕਰ ਦਿੱਤੇ ਹਨ।
ਲਾਸ ਏਂਜਲਸ ਦੇ ਦੋ ਹਿੱਸਿਆਂ ਈਟਨ ਤੇ ਪਾਲੀਸਾਡੇਸ ਵਿੱਚ ਪਿਛਲੇ 6 ਦਿਨਾਂ ਤੋਂ ਅੱਗ ਲੱਗੀ ਹੋਈ ਹੈ। ਹੁਣ ਤੱਕ ਪਾਲੀਸਾਡੇਸ ਫਾਇਰ ਜ਼ੋਨ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਈਟਨ ਫਾਇਰ ਜ਼ੋਨ ਵਿੱਚ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।