ਵੱਡਾ ਹਾਦਸਾ : ਰੇਲਵੇ ਸਟੇਸ਼ਨ ਦਾ ਡਿੱਗਾ ਲੈਂਟਰ, ਕਈ ਦੱਬੇ

ਕੰਨੌਜ- ਰੇਲਵੇ ਸਟੇਸ਼ਨ ‘ਤੇ ਅੰਮ੍ਰਿਤ ਭਾਰਤ ਯੋਜਨਾ ਤਹਿਤ ਉਸਾਰੀ ਅਧੀਨ ਦੋ ਮੰਜ਼ਿਲਾ ਭਵਨ ਦਾ ਲੈਂਟਰ ਢਹਿਣ ਕਾਰਨ ਰੇਲਵੇ ਦੇ ਕਈ ਕਰਮੀ ਅਤੇ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਕੰਨੌਜ ਵਿਚ ਵਾਪਰਿਆ। ਇਸ ਹਾਦਸੇ ਮਗਰੋਂ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਪੁਲਸ ਮੁਤਾਬਕ ਮਲਬੇ ਹੇਠਾਂ ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਮਲਬੇ ਹੇਠੋਂ ਕੱਢੇ ਗਏ 6 ਮਜ਼ਦੂਰ
ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਕੇ 6 ਜ਼ਖ਼ਮੀ ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਹੈ। ਹਾਦਸੇ ਮਗਰੋਂ ਸਟੇਸ਼ਨ ‘ਤੇ ਮੌਜੂਦ ਯਾਤਰੀਆਂ ‘ਚ ਭਾਜੜ ਮਚ ਗਈ। ਮੌਕੇ ‘ਤੇ ਅਧਿਕਾਰੀਆਂ ਨੇ ਆ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਕੰਨੌਜ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਗੰਭੀਰ ਹਾਦਸਾ ਹੈ। ਤਰਜੀਹ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹੈ। ਹਾਦਸੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *