ਨਵੀਂ ਦਿੱਲੀ : ਪੰਜਾਬੀ ਇੰਡਸਟਰੀ ਤੇ ਬਾਲੀਵੁੱਡ ਦੇ ਸੁਪਰਹਿੱਟ ਗਾਇਕ ਦਿਲਜੀਤ ਦੋਸਾਂਝ ਲਈ ਪਿਛਲਾ ਸਾਲ ਬਹੁਤ ਹੀ ਸ਼ਾਨਦਾਰ ਰਿਹਾ। ਇਸ ਗਾਇਕ ਨੇ ਅਮਰ ਸਿੰਘ ਚਮਕੀਲਾ ‘ਚ ਗੀਤਾਂ ਦੇ ਨਾਲ-ਨਾਲ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਇਲਾਵਾ ਉਹ ਕਰੀਨਾ ਕਪੂਰ, ਕ੍ਰਿਤੀ ਸੈਨਨ ਦੇ ਨਾਲ ਫਿਲਮ ਕਰੂ ‘ਚ ਵੀ ਨਜ਼ਰ ਆਏ। ਹੁਣ ਉਨ੍ਹਾਂ ਦੀ ਤਾਜ਼ਾ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਜਲਦ ਹੀ ਫਿਲਮੀ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ ਜਿਸ ਦੀ ਝਲਕ ਦੇਖ ਕੇ ਦਰਸ਼ਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ।
ਪਾਟੇ ਕੁਰਤੇ ਤੇ ਖ਼ੂਨ ਨਾਲ ਲਿਬੜੇ ਦਿਲਜੀਤ ਦੁਸਾਂਝ ਨੇ ਦਿਖਾਈ Punjab 95 ਦੀ ਪਹਿਲੀ ਝਲਕ
