ਪਟਿਆਲਾ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਸੰਸਥਾਪਕ ਪ੍ਰਧਾਨ ਡਾ. ਪ੍ਰਵੀਨ ਤੋਗੜੀਆ ਨੇ ਦੱਸਿਆ ਕਿ ਪ੍ਰਯਾਗਰਾਜ ‘ਚ 14 ਜਨਵਰੀ ਤੋਂ 26 ਫਰਵਰੀ 2025 ਤਕ ਹੋਣ ਵਾਲੇ ਮਹਾਕੁੰਭ ਲਈ ਕੌਮਾਂਤਰੀ ਹਿੰਦੂ ਪ੍ਰੀਸ਼ਦ (ਅਹਿਪ) ਨੇ ਵੱਡੇ ਪੱਧਰ ’ਤੇ ਤਿਆਰੀਆਂ ਚੱਲ ਰਹੀਆਂ ਹਨ। ਇਸ ਇਤਿਹਾਸਕ ਸਮਾਰੋਹ ਤਹਿਤ ਪ੍ਰੀਸ਼ਦ ਨੇ ਅੰਨਪੂਰਨਾ ਰਸੋਈ ਸੇਵਾ, ਸਫਾਈ ਤੇ ਸ਼ਰਧਾਲੂਆਂ ਲਈ ਕਈ ਖਾਸ ਸਹੂਲਤਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੂਬਾ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੇ ਘਰ ਪੁੱਜੇ ਡਾ. ਤੋਗੜੀਆ ਨੇ ਦੱਸਿਆ ਕਿ ਮਹਾਕੁੰਭ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਤੇ “ਦੋ ਮੱਠੀ ਅਨਾਜ ਅਭਿਆਨ” ਨੂੰ ਹੱਲਾਸ਼ੇਰੀ ਦੇਣ ਲਈ ਦੋ ਦਿਨ ਪੰਜਾਬ ਦੌਰੇ ‘ਚ ਰਹਿਣਗੇ। 8 ਜਨਵਰੀ ਨੂੰ ਡਾ. ਤੋਗੜੀਆ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਦਯਾਨੰਦ ਆਸ਼ਰਮ ਦਾ ਦੌਰਾ ਕਰਨਗੇ।
ਇਸ ਮੌਕੇ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਅਤੇ ਹੋਰ ਮੈਂਬਰਾਂ ਅਤੇ ਆਹੁਦੇਦਾਰਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗਾਂ ਹੋਣਗੀਆਂ।