PCMS ਐਸੋਸੀਏਸ਼ਨ ਪੰਜਾਬ ਦੇ ਡਾਕਟਰਾਂ ਵੱਲੋਂ 20 ਜਨਵਰੀ ਤੋਂ ਮੁੜ ਹੜਤਾਲ ਤੇ ਜਾਣ ਦਾ ਐਲਾਨ

ਹੁਸ਼ਿਆਰਪੁਰ : ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਡਾਕਟਰਾਂ ਵਲੋਂ 20 ਜਨਵਰੀ ਤੋਂ ਮੁੜ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਮੁੜ ਸਰਕਾਰੀ ਓ.ਪੀ.ਡੀ. ਸਿਹਤ ਸੇਵਾਵਾਂ ਹੋ ਸਕਦੀਆਂ ਨੇ ਠੱਪ, ਜਿਸ ਨਾਲ ਮਰੀਜਾਂ ਅਤੇ ਆਮ ਜਨਤਾ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਲ ਦਾ ਸਾਹਮਣਾ। ਇਸ ਮੌਕੇ ਪੀ.ਸੀ.ਐਮ.ਐਸ.ਏ. ਹੁਸ਼ਿਆਰਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਮਿਤੀ 14 ਸਤੰਬਰ 2024 ਨੂੰ ਹੀ ਪੀ.ਸੀ.ਐਮ.ਐਸ.ਏ. ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈਕੇ ਚੱਲ ਰਹੀ ਪੰਜਾਬ ਰਾਜ-ਵਿਆਪੀ ਹੜਤਾਲ ਦੇ ਆਪਣੇ ਸੱਦੇ ਨੂੰ ਸਰਕਾਰ ਵਲੋਂ 2-3 ਮਹੀਨਿਆਂ ਵਿੱਚ ਪੂਰਾ ਕਰਨ ਦੇ ਪੰਜਾਬ ਸਰਕਾਰ ਦੇ ਲਿਖਤੀ ਭਰੋਸੇ ਅਤੇ ਜਨਤਕ ਸੰਬੋਧਨ ਤੋਂ ਬਾਅਦ ਵਾਪਸ ਲਿਆ ਗਿਆ ਸੀ। ਹੁਣ ਤੱਕ ਕਰੀਬ 04 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਐਸੋਸੀਏਸ਼ਨ ਦੀਆਂ ਮੰਗਾਂ ਪੰਜਾਬ ਸਰਕਾਰ ਵਲੋ ਪੂਰੀਆਂ ਨਹੀਂ ਹੋ ਸਕੀਆਂ।

Leave a Reply

Your email address will not be published. Required fields are marked *