ਨਵੀਂ ਦਿੱਲੀ :ਬਾਰਡਰ-ਗਾਵਸਕਰ ਟਰਾਫੀ ‘ਚ ਭਾਰਤੀ ਟੀਮ ਦੇ ਖਰਾਬ ਪ੍ਰਦਰਸ਼ਨ ਕਾਰਨ ਪੰਜਵੇਂ ਟੈਸਟ ਮੈਚ ‘ਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਕਰੋ ਜਾਂ ਮਰੋ ਦੇ ਮੈਚ ਵਿਚ ਰੋਹਿਤ ਸ਼ਰਮਾ ਦੀ ਥਾਂ ਜਸਪ੍ਰੀਤ ਬੁਮਰਾਹ ਟੀਮ ਦੀ ਕਮਾਨ ਸੰਭਾਲਣਗੇ। ਉਥੇ ਹੀ ਰੋਹਿਤ ਸ਼ਰਮਾ ਬੈਂਚ ‘ਤੇ ਬੈਠਣਗੇ। ਓਪਨਿੰਗ ਦੀ ਜ਼ਿੰਮੇਵਾਰੀ ਕੇਐੱਲ ਰਾਹੁਲ ਅਤੇ ਜਾਇਸਵਾਲ ਦੇ ਮੋਢਿਆਂ ‘ਤੇ ਹੋਵੇਗੀ।
ਐਡੀਲੇਡ ਅਤੇ ਮੈਲਬੌਰਨ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਲਈ ਕੁਝ ਵੀ ਚੰਗਾ ਨਹੀਂ ਚੱਲ ਰਿਹਾ ਹੈ। ਖਬਰ ਆਈ ਸੀ ਕਿ ਮੁੱਖ ਕੋਚ ਗੌਤਮ ਗੰਭੀਰ ਨੇ ਡਰੈਸਿੰਗ ਰੂਮ ‘ਚ ਸੀਨੀਅਰ ਖਿਡਾਰੀਆਂ ਨੂੰ ਖਰੀ-ਖੋਟੀ ਸੁਣਾਈ ਸੀ। ਗੰਭੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਬਹੁਤ ਹੋ ਗਿਆ ਅਤੇ ਖਿਡਾਰੀਆਂ ਨੂੰ ਮਨਮਾਨੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਬੁਮਰਾਹ ਕਰਨਗੇ ਕਪਤਾਨੀ
ਹੁਣ ਆਖਰੀ ਟੈਸਟ ਮੈਚ ਦੀ ਪਲੇਇੰਗ ਇਲੈਵਨ ‘ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਪੰਜਵੇਂ ਟੈਸਟ ਮੈਚ ਲਈ ਭਾਰਤੀ ਟੀਮ ਦੇ ਪਲੇਇੰਗ ਇਲੈਵਨ ਹੀ ਨਹੀਂ ਸਗੋਂ ਕਪਤਾਨ ਵੀ ਬਦਲਿਆ ਜਾਵੇਗਾ। ਉਥੇ ਹੀ ਪੰਤ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਆਪਣੇ ਸਥਾਨ ‘ਤੇ ਬਣੇ ਰਹਿਣਗੇ।
ਗਿੱਲ ਪਲੇਇੰਗ ਇਲੈਵਨ ’ਚ
ਅਭਿਸ਼ੇਕ ਤ੍ਰਿਪਾਠੀ ਨੇ ਦੱਸਿਆ ਕਿ ਰੋਹਿਤ ਸ਼ਰਮਾ ਪੰਜਵੇਂ ਅਤੇ ਆਖਰੀ ਟੈਸਟ ਮੈਚ ਤੋਂ ਬਾਹਰ ਹਨ। ਉਨ੍ਹਾਂ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਕਪਤਾਨੀ ਸੰਭਾਲਣਗੇ। ਓਪਨਿੰਗ ਦੀ ਜ਼ਿੰਮੇਵਾਰੀ ਕੇਐੱਲ ਰਾਹੁਲ ਅਤੇ ਯਸ਼ਸਵੀ ਜਾਇਸਵਾਲ ਸੰਭਾਲਣਗੇ। ਜਦਕਿ ਗਿੱਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਜਾਵੇਗਾ।