ਨਵੀਂ ਦਿੱਲੀ : ਗਾਬਾ ਟੈਸਟ ਡਰਾਅ ਹੋਣ ਤੋਂ ਬਾਅਦ ਭਾਰਤੀ ਟੀਮ ਬਾਰਡਰ ਗਾਵਸਕਰ ਟਰਾਫੀ ਦੇ ਚੌਥੇ ਟੈਸਟ ਲਈ ਮੈਲਬੌਰਨ ਪਹੁੰਚੀ। ਮੈਲਬੌਰਨ ਪਹੁੰਚਣ ‘ਤੇ ਵਿਰਾਟ ਕੋਹਲੀ ਆਸਟ੍ਰੇਲੀਆਈ ਮੀਡੀਆ ਦੇ ਨਿਸ਼ਾਨੇ ‘ਤੇ ਆ ਗਿਆ। ਮੈਲਬੌਰਨ ਏਅਰਪੋਰਟ ‘ਤੇ ਕੋਹਲੀ ਤੇ ਆਸਟ੍ਰੇਲੀਆਈ ਪੱਤਰਕਾਰ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਚੌਥੇ ਟੈਸਟ ਦੌਰਾਨ ਸੈਮ ਕੋਂਸਟਾਸ ਤੇ ਵਿਰਾਟ ਵਿਚਾਲੇ ਟੱਕਰ ਹੋ ਗਈ।
ਮੈਲਬੌਰਨ ‘ਚ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ‘ਚ ਵਿਰਾਟ ਕੋਹਲੀ ਨੂੰ ਕੰਗਾਰੂ ਪ੍ਰਸ਼ੰਸਕਾਂ ਦੀ ਹੁੱਲੜਬਾਜ਼ੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਵਿਰਾਟ ਨੇ ਚੌਥੇ ਟੈਸਟ ਦੀ ਪਹਿਲੀ ਪਾਰੀ ‘ਚ ਬੱਲੇਬਾਜ਼ੀ ਵੀ ਨਹੀਂ ਕੀਤੀ ਸੀ। ਵਿਰਾਟ ਨੇ 86 ਗੇਂਦਾਂ ‘ਤੇ 41.86 ਦੀ ਸਟ੍ਰਾਈਕ ਰੇਟ ਨਾਲ 36 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 4 ਚੌਕੇ ਵੀ ਲਗਾਏ। ਸਕਾਟ ਬੋਲੈਂਡ ਨੇ ਵਿਰਾਟ ਨੂੰ ਐਲੇਕਸ ਕੇਰੀ ਦੇ ਹੱਥੋਂ ਆਊਟ ਕਰਵਾਇਆ। ਕੋਹਲੀ ਤੇ ਯਸ਼ਸਵੀ ਜੈਸਵਾਲ ਵਿਚਾਲੇ ਤੀਜੇ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਹੋਈ।