ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸਾਲ 2025 ਲਈ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਲਿਸਟ ਪੰਜਾਬ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ। ਲਿਸਟ ਵਿਚ ਦਰਜ ਛੁੱਟੀਆਂ ਦੇ ਦੌਰਾਨ ਸਰਕਾਰੀ ਦਫ਼ਤਰ, ਨਗਰ-ਨਿਗਮ ਦਫ਼ਤਰ, ਸਕੂਲ, ਕਾਲਜ, ਪ੍ਰਸ਼ਾਸਨਿਕ ਦਫ਼ਤਰ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਜਾਰੀ ਸੂਚੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਗੁਰਪੁਰਬ ਦੇ ਮੱਦੇਨਜ਼ ਜ਼ਿਲ੍ਹੇ ਦੇ ਡੀ. ਸੀ. ਨਗਰ ਕੀਰਤਨ ਸਮੇਤ ਹੋਰ ਪ੍ਰੋਗਰਾਮਾਂ ਲਈ ਅੱਧੇ ਦਿਨ ਦੀ ਛੁੱਟੀ ਤੋਂ ਲੈ ਕੇ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਵੀ ਕਰ ਸਕਦੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ 2025 ਦੀਆਂ ਛੁੱਟੀਆਂ ਦੀ ਲਿਸਟ ‘ਚ 5 ਐਤਵਾਰ ਸਰਕਾਰੀ ਛੁੱਟੀ ਆ ਰਹੀ ਹੈ, ਜਿਸ ਕਾਰਨ ਸਰਕਾਰੀ ਅਦਾਰੇ ਦੇ ਲੋਕਾਂ ਨੂੰ ਵੱਡਾ ਘਾਟਾ ਪਵੇਗਾ।