ਸੋਨੀਪਤ , ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨ.ਸੀ.ਐੱਸ.) ਨੇ ਦੱਸਿਆ ਕਿ ਵੀਰਵਾਰ ਨੂੰ ਹਰਿਆਣਾ ਦੇ ਸੋਨੀਪਤ ’ਚ ਰਿਕਟਰ ਪੈਮਾਨੇ ’ਤੇ 2.6 ਦੀ ਤੀਬਰਤਾ ਨਾਲ ਭੁਚਾਲ ਆਇਆ। ਭਾਰਤੀ ਸਮੇਂ ਅਨੁਸਾਰ ਭੁਚਾਰ ਸਵੇਰੇ 09:42 ਵਜੇ ਆਇਆ ਜਿਸ ਦਾ ਕੇਂਦਰ 28.82 ਡਿਗਰੀ ਉੱਤਰ ਅਕਸ਼ਾਂਸ਼ ਅਤੇ ਲੰਬਕਾਰ 76.90 ਡਿਗਰੀ ‘ਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਰਿਕਾਰਡ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇਸ ਸਬੰਧੀ ਪੋਸਟ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ
Earthquake in Haryana: ਹਰਿਆਣਾ ਦੇ ਸੋਨੀਪਤ ਵਿੱਚ ਭੂਚਾਲ ਦੇ ਝਟਕੇ
