ਵਾਰਾਣਸੀ : ਪੁਲਿਸ ਨੇ ਰਿਟਾਇਰਡ ਲੈਫਟੀਨੈਂਟ ਅਨੁਜ ਕੁਮਾਰ ਯਾਦਵ ਨੂੰ ਡਿਜੀਟਲ ਕਰ ਕੇ 98 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਨੌਂ ਸਾਈਬਰ ਠੱਗਾਂ ਨੂੰ ਗ੍ਰਿਫ਼ਤਾਰ ਕਰ ਲਿਆ, ਉਨ੍ਹਾਂ ਕੋਲੋਂ ਸਾਢੇ ਸੱਤ ਲੱਖ ਰੁਪਏ, ਦੋ ਕਾਰਾਂ, 14 ਮੋਬਾਈਲ, 9 ਏਟੀਐਮ ਕਾਰਡ, ਲੈਪਟਾਪ, ਸਿਮ ਕਾਰਡ ਆਦਿ ਮਿਲੇ। ਗ੍ਰਿਫ਼ਤਾਰ ਹੋਣ ਵਾਲੇ ਠੱਗ ਗਿਰੋਹ ਦਾ ਆਗੂ ਵੀ ਸ਼ਾਮਲ ਹੈ। ਸਾਬਕਾ ਫੌਜੀ ਅਧਿਕਾਰੀ ਨੂੰ ਫੋਨ ਕਰਨ ਵਾਲੇ ਵਿਅਕਤੀ ਤੱਕ ਪੁਲਿਸ ਅਜੇ ਤੱਕ ਨਹੀਂ ਪਹੁੰਚ ਸਕੀ ਹੈ।
ਫੜੇ ਗਏ ਠੱਗਾਂ ਬਾਰੇ ਡੀਸੀਪੀ ਕ੍ਰਾਈਮ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅਨੁਜ ਕੁਮਾਰ ਯਾਦਵ ਮੂਲ ਰੂਪ ਵਿੱਚ ਮਾਰਗੂਪੁਰ ਬਲੀਆ ਦਾ ਰਹਿਣ ਵਾਲਾ ਹੈ। ਜੋ ਸਾਰਨਾਥ ਥਾਣਾ ਖੇਤਰ ਦੀ ਮਾਧਵ ਨਗਰ ਕਲੋਨੀ ਵਿੱਚ ਬਣੇ ਮਕਾਨ ਵਿੱਚ ਰਹਿੰਦਾ ਹੈ। 4 ਦਸੰਬਰ ਨੂੰ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਉਸ ਨੇ ਦੱਸਿਆ ਕਿ 11 ਨਵੰਬਰ ਨੂੰ ਸਵੇਰੇ 11 ਵਜੇ ਉਸ ਦੇ ਮੋਬਾਇਲ ‘ਤੇ ਕਾਲ ਆਈ ਤੇ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਸ ਦਾ ਨਾਂ ਨਰੇਸ਼ ਗੋਇਲ ਮਨੀ ਲਾਂਡਰਿੰਗ ਮਾਮਲੇ ‘ਚ ਆਇਆ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਨਿਗਰਾਨੀ ਸਾਬਕਾ ਚੀਫ਼ ਜਸਟਿਸ ਧਨੰਜੇ ਵਾਈ ਚੰਦਰਚੂੜ ਖੁਦ ਕਰ ਰਹੇ ਹਨ। ਇਸ ਤੋਂ ਬਾਅਦ ਵਿਅਕਤੀ ਨੇ ਸਾਬਕਾ ਚੀਫ਼ ਜਸਟਿਸ ਬਣ ਕੇ ਗੱਲ ਕੀਤੀ।