ਪੰਜਾਬ ‘ਚ ਦਿਲਜੀਤ ਦੋਸਾਂਝ ਤੇ AP ਢਿੱਲੋਂ ਦੇ ਸ਼ੋਅ ਸਬੰਧੀ ਵੱਡੀ ਖ਼ਬਰ, ਜਾਰੀ ਹੋ ਸਕਦੈ ਇਹ ਹੁਕਮ

ਐਂਟਰਟੇਨਮੈਂਟ ਡੈਸਕ – 14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੀ ਗਰਾਊਂਡ ਵਿਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਹੋਰ ਵੀ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ 21 ਦਸੰਬਰ ਨੂੰ ਗਾਇਕ ਏ ਪੀ ਢਿੱਲੋਂ ਦਾ ਪ੍ਰੋਗਰਾਮ ਹੋ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਰਸ਼ਕ ਅਤੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਵਾਹਨਾਂ ਸਮੇਤ ਪਹੁੰਚਣਗੇ। ਉਥੇ ਹੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੇ ਦੱਸਿਆ ਕਿ ਬੀਤੇ ਦਿਨੀਂ ਸੈਕਟਰ 34 ਦੀ ਗਰਾਊਂਡ ਵਿਚ ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਕਾਰਨ ਅੱਧਾ ਚੰਡੀਗੜ੍ਹ ਸ਼ਹਿਰ ਟ੍ਰੈਫਿਕ ਜਾਮ ਤੋਂ ਪ੍ਰਭਾਵਿਤ ਹੋਇਆ ਅਤੇ ਨੇੜਲੇ ਸੈਕਟਰਾਂ ਦੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਪਗ ਪੂਰਾ ਦਿਨ ਲੋਕ ਘਰਾਂ ‘ਚ ਹੀ ਕੈਦ ਰਹੇ ਅਤੇ ਇਸ ਕਾਰਨ ਸ਼ਹਿਰ ਵਾਸੀਆਂ ‘ਚ ਭਾਰੀ ਰੋਸ ਹੈ।

ਆਵਾਜਾਈ ਠੱਪ ਕਾਰਨ ਲੋਕਾਂ ਨੂੰ ਹੋਈਆਂ ਕਈ ਪ੍ਰੇਸ਼ਾਨੀਆਂ
ਸੈਕਟਰ 34 ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਅਤੇ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਆਉਣ ਵਾਲੀ ਭਾਰੀ ਟਰੈਫਿਕ ਵੀ ਸੈਕਟਰ 34 ਨੇੜੇ ਸੜਕ ਤੋਂ ਲੰਘਦੀ ਹੈ ਅਤੇ ਸੈਕਟਰ 32 ਦਾ ਹਸਪਤਾਲ ਵੀ ਇਸੇ ਸੜਕ ’ਤੇ ਹੈ। ਦੇਖਣ ‘ਚ ਆਇਆ ਹੈ ਕਿ ਸੈਕਟਰ 34 ਦੀ ਗਰਾਊਂਡ ‘ਚ ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਆਸ-ਪਾਸ ਦੀਆਂ ਸਾਰੀਆਂ ਸੜਕਾਂ ਕਈ ਘੰਟੇ ਬੰਦ ਹੋ ਜਾਂਦੀਆਂ ਹਨ ਅਤੇ ਆਵਾਜਾਈ ਠੱਪ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਅਤੇ ਹਰਿਆਣਾ ਤੋਂ ਗੰਭੀਰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀਆਂ ਕਈ ਐਂਬੂਲੈਂਸਾਂ ਇਸ ਸੜਕ ਰਾਹੀਂ ਪੀ. ਜੀ. ਆਈ. ਅਤੇ ਸੈਕਟਰ 32 ਦੇ ਹਸਪਤਾਲ ਨੂੰ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਇਸ ਸੜਕ ਤੋਂ ਲੰਘਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਨ੍ਹਾਂ ਸੈਕਟਰਾਂ ਦੀਆਂ ਸੜਕਾਂ ਪੂਰਾ ਦਿਨ ਰਹਿ ਸਕਦੀਆਂ ਨੇ ਬੰਦ
ਹੁਣ 14 ਅਤੇ 21 ਦਸੰਬਰ ਨੂੰ ਹੋਣ ਵਾਲੇ ਸਮਾਗਮਾਂ ਲਈ ਹੋਣ ਵਾਲੀ ਭਾਰੀ ਭੀੜ ਨੂੰ ਦੇਖਦਿਆਂ ਲੱਗਦਾ ਹੈ ਕਿ ਇਨ੍ਹਾਂ ਸੈਕਟਰਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਲਗਭਗ ਪੂਰਾ ਦਿਨ ਬੰਦ ਰਹਿਣਗੀਆਂ। ਇਨ੍ਹਾਂ ਸੈਕਟਰਾਂ ਦੇ ਆਲੇ-ਦੁਆਲੇ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਫਿਰ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਰੱਬ ਨਾ ਕਰੇ ਜੇ ਕਿਸੇ ਨੂੰ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਰੱਬ ਹੀ ਸਹਾਰਾ ਹੈ।

Leave a Reply

Your email address will not be published. Required fields are marked *