ਨਵੀਂ ਦਿੱਲੀ : ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਮੰਗਲਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦਿੱਤਾ ਹੈ। ਇਹ ਨੋਟਿਸ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੂੰ ਸੌਂਪਿਆ ਗਿਆ ਹੈ। ਕਰੀਬ 60 ਸੰਸਦ ਮੈਂਬਰਾਂ ਨੇ ਨੋਟਿਸ ‘ਤੇ ਦਸਤਖਤ ਕੀਤੇ ਹਨ। ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਚੇਅਰਮੈਨ ਧਨਖੜ ‘ਤੇ ਪੱਖਪਾਤ ਦਾ ਦੋਸ਼ ਲਗਾਇਆ ਹੈ।
ਕਾਂਗਰਸ ਨੂੰ ਆਰਜੇਡੀ, ਟੀਐਮਸੀ, ਸੀਪੀਆਈ (ਐਮ), ਜੇਐਮਐਮ, ਆਪ ਤੇ ਡੀਐਮਕੇ ਦਾ ਸਮਰਥਨ ਹੈ। ਨੋਟਿਸ ‘ਤੇ ਵਿਰੋਧੀ ਧਿਰ ਦੇ ਕਰੀਬ 60 ਸੰਸਦ ਮੈਂਬਰਾਂ ਦੇ ਦਸਤਖਤ ਹਨ। ਕਾਂਗਰਸ ਦੇ ਸੰਸਦ ਮੈਂਬਰ ਦਿਗਵਿਜੇ ਸਿੰਘ ਨੇ ਰਾਜ ਸਭਾ ਦੇ ਚੇਅਰਮੈਨ ‘ਤੇ ਪੱਖਪਾਤ ਦਾ ਦੋਸ਼ ਲਗਾਇਆ ਹੈ।