ਨਵੀਂ ਦਿੱਲੀ : ( Bangladesh Violence ) : ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਯੂਨਸ ਸਰਕਾਰ ਦੇ ਦਾਅਵਿਆਂ ਬਾਵਜੂਦ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੱਟੜਪੰਥੀਆਂ ਦੀ ਭੀੜ ਨੇ ਸੁਮਨਗੰਜ ਜ਼ਿਲ੍ਹੇ ਵਿਚ ਹਿੰਦੂਆਂ ਦੇ ਘਰਾਂ ‘ਤੇ ਹਮਲਾ ਕਰ ਦਿੱਤਾ।
ਸ਼ੇਖ ਹਸੀਨਾ ਦਾ ਪਹਿਲਾਂ ਬਿਆਨ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਹਿਲੀ ਵਾਰ ਜਨਤਕ ਸੰਬੋਧਨ ਕੀਤਾ ਤੇ ਯੂਨਸ ਸਰਕਾਰ ‘ਤੇ ਘੱਟ ਗਿਣਤੀਆਂ ਖ਼ਾਸ ਕਰ ਕੇ ਹਿੰਦੂਆਂ ਦੀ ਜਾਣਬੁੱਝ ਕੇ ਨਸਲਕੁਸ਼ੀ ਕਰਨ ਦਾ ਦੋਸ਼ ਲਾਇਆ।
ਉਸ ਨੇ ਕਿਹਾ ਕਿ ਯੂਨਸ ਸਰਕਾਰ ਮੈਨੂੰ ਤੇ ਮੇਰੀ ਭੈਣ ਰੇਹਾਨਾ ਨੂੰ ਮਾਰਨਾ ਚਾਹੁੰਦੀ ਹੈ। ਬੰਗਲਾਦੇਸ਼ ਦੇ ਜਿੱਤ ਦਿਵਸ ‘ਤੇ ਨਿਊਯਾਰਕ ‘ਚ ਇਕ ਪ੍ਰੋਗਰਾਮ ‘ਚ ਆਪਣੇ ਵਰਚੁਅਲ ਸੰਬੋਧਨ ‘ਚ ਹਸੀਨਾ ਨੇ ਕਿਹਾ ਕਿ ਮੈਂ ਲੋਕਾਂ ਦੀ ਜਾਨ ਬਚਾਉਣ ਲਈ ਬੰਗਲਾਦੇਸ਼ ਛੱਡਣ ਦਾ ਫੈਸਲਾ ਕੀਤਾ ਸੀ, ਨਾ ਕਿ ਆਪਣੀ ਜਾਨ ਬਚਾਉਣ ਲਈ।