ਚੰਡੀਗੜ੍ਹ, Punjab News: ਅੰਮ੍ਰਿਤਸਰ (ਦਿਹਾਤੀ) ਪੁਲੀਸ ਨੇ ਕਥਿਤ ਤੌਰ ’ਤੇ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ 4 ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇੱਕ ‘ਐਕਸ’ ਪੋਸਟ ਰਾਹੀਂ ਦੱਸਿਆ ਕਿ ਨਸ਼ਾ ਤਸਕਰੀ ਦੇ ਨੈਟਵਰਕ ਦੇ ਖ਼ਿਲਾਫ਼ ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕੀਤੀ ਗਈ 4 ਕਿਲੋਗ੍ਰਾਮ ਹੈਰੋਇਨ, ਇੱਕ 9mm ਪਿਸਟਲ ਸਮੇਤ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਅਤੇ ਤਸਕਰੀ ਦੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
Related Posts
ਬਿਜਲੀ ਦੇ ਰੇਟ ਘਟਾਉਣਾ ਸਿਰਫ ਸਿਆਸੀ ਸਟੰਟ -ਡਾ.ਸੁਭਾਸ਼ ਸ਼ਰਮਾ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ.ਸੁਭਾਸ਼ ਸ਼ਰਮਾ ਨੇ ਬਿਜਲੀ ਦੇ ਰੇਟ ਘਟਾਉਣ ਦੇ ਐਲਾਨ ਨੂੰ ਸਿਆਸੀ ਸਟੰਟ ਦੱਸਿਆ| ਉਹਨਾਂ ਕਿਹਾ…
ਸੰਘਣੇ ਧੂੰਏਂ ਅਤੇ ਧੁੰਦ ਕਾਰਨ ਆਵਾਜਾਈ ਹੋਈ ਪ੍ਰਭਾਵਿਤ
ਤਲਵੰਡੀ ਭਾਈ : ਤਲਵੰਡੀ ਭਾਈ ਅਤੇ ਨੇੜਲੇ ਇਲਾਕੇ ’ਚ ਫੈਲੇ ਧੂੰਏਂ ਦੇ ਨਾਲ ਹੀ ਸਰਦੀ ਦੀ ਪਹਿਲੀ ਧੁੰਦ ਵੇਖਣ ਨੂੰ…
ਵਧੇ ਰੇਟਾਂ ਦੀ ਵਾਪਸੀ ਤੱਕ ਟੌਲ-ਪਲਾਜ਼ਿਆਂ ‘ਤੇ ਧਰਨੇ ਜਾਰੀ ਰਹਿਣਗੇ : ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਅਤੇ ਰਮਿੰਦਰ ਸਿੰਘ ਪਟਿਆਲਾ
ਚੰਡੀਗੜ੍ਹ, 15 ਦਸੰਬਰ- ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਵਧੇ ਰੇਟਾਂ ਦੀ ਵਾਪਸੀ ਤੱਕ…