ਜਲੰਧਰ : ਅੰਮ੍ਰਿਤਸਰ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਜਲੰਧਰ ਦੇ ਲੰਮਾ ਪਿੰਡ ਨੇੜੇ ਇਕ ਓਵਰਲੋਡ ਟਰੱਕ ਕਾਰ ‘ਤੇ ਪਲਟ ਗਿਆ। ਜਾਣਕਾਰੀ ਅਨੁਸਾਰ ਹਾਦਸੇ ‘ਚ ਦੋ ਤੋਂ ਤਿੰਨ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਕ ਬੱਚੇ ਨੂੰ ਬਚਾਅ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਝੋਨੇ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਜੋ ਅੰਮ੍ਰਿਤਸਰ ਤੋਂ ਆ ਰਿਹਾ ਸੀ। ਲੰਮਾ ਪਿੰਡ ਨੇੜੇ ਟਰੱਕ ਨੇ ਪਹਿਲਾਂ ਇਕ ਕਾਰ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਦੂਸਰੀ ਕਾਰ ‘ਤੇ ਪਲਟ ਗਿਆ।
ਜਲੰਧਰ ‘ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਓਵਰਲੋਡ ਟਰੱਕ ਕਾਰ ‘ਤੇ ਡਿੱਗਿਆ, 2-3 ਲੋਕਾਂ ਦੀ ਮੌਤ ਦਾ ਖਦਸ਼ਾ
