ਲੁਧਿਆਣਾ: ਥਾਣਾ ਸਲੇਮ ਟਾਪਰੀ ਦੇ ਘੇਰੇ ਅੰਦਰ ਪੈਂਦੇ ਜੀਟੀ ਰੋਡ ਰਿਲਾਇੰਸ ਮਾਰਕੀਟ ਨੇੜੇ ਅਣਪਛਾਤੇ ਵਾਹਨ ਵੱਲੋਂ ਇੱਕ ਨੌਜਵਾਨ ਨੂੰ ਫੇਟ ਮਾਰਨ ਕਾਰਨ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਤਫਤੀਸ਼ੀ ਅਫਸਰ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਥਾਣਾ ਸਲੇਮ ਟਾਬਰੀ ‘ਚ ਮੌਜੂਦ ਸੀ ਤਾਂ ਮੁੱਖ ਮੁਨਸ਼ੀ ਨੂੰ ਮਿਲੀ ਤਲਾਹ ਦੌਰਾਨ ਉਹਨਾਂ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਪਹੁੰਚੇ ‘ਤੇ ਦੇਖਿਆ ਕਿ ਮੇਨ ਜੀ.ਟੀ.ਰੋਡ ਜਲੰਧਰ ਬਾਈਪਾਸ ਪੁਲ ਉਪਰ ਜਲੰਧਰ ਸਾਈਡ ਨੂੰ ਪੁਲ ਉਤਰਦਿਆਂ ਇੱਕ ਨੌਜਵਾਨ ਵਿਅਕਤੀ ਦੀ ਐਕਸੀਡੈਂਟ ਕਰਕੇ ਮੌਤ ਹੋ ਗਈ ਹੈ। ਜੋ ਸਰਦਾਰ ਨਿਹੰਗ ਸਿੰਘ ਵਿਅਕਤੀ ਉਮਰ ਕਰੀਬ 35 ਕੁ ਸਾਲ ਹੈ ਜਿਸ ਦੇ ਸਿਰ ਨੂੰ ਕਿਸੇ ਅਣਪਛਾਤੇ ਵਾਹਨ ਦੇ ਡਰਾਈਵਰ ਨੇ ਬੜੀ ਤੇਜ਼ ਰਫਤਾਰੀ ਨਾਲ ਸਾਈਡ ਮਾਰੀ ਹੈ ਜਿਸ ਨਾਲ ਉਸ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਮ੍ਰਿਤਿਕ ਦੀ ਦੇਹ ਨੂੰ ਸਿਵਿਲ ਹਸਪਤਾਲ ਮਾਊਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।
Related Posts
‘ਆਪ’ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਨਵੇਂ ਚੇਅਰਮੈਨ ਕੀਤੇ ਨਿਯੁਕਤ
ਚੰਡੀਗੜ੍ਹ, 31 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ 14 ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ…
ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ, ਉੱਘੇ ਆਗੂਆਂ ਨੇ ‘ਆਪ’ ਉਮੀਦਵਾਰ ਨੂੰ ਦਿੱਤਾ ਸਮਰਥਨ
ਹੁਸ਼ਿਆਰਪੁਰ-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਟੋਡਰਪੁਰ ਵਿਖੇ ਉਸ ਸਮੇਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਹਲਕੇ ਵਿਚ ਉਨ੍ਹਾਂ…
PM ਮੋਦੀ ਨੇ ਦਿੱਤੀ ਜਨਮਦਿਨ ਦੀ ਵਧਾਈ, ਚੰਨੀ ਬੋਲੇ- ਅੱਜ ਮੇਰਾ ਜਨਮਦਿਨ ਨਹੀਂ
ਚੰਡੀਗੜ੍ਹ, 2 ਮਾਰਚ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ…