ਚੰਡੀਗੜ੍ਹ : ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ ਨੇ ਹਾਲ ਹੀ ‘ਚ ਇਕ ਵਿਵਾਦ ਬਿਆਨ ਦਿੱਤਾ ਹੈ, ਜਿਸ ਕਾਰਨ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਜਾਣਕਾਰੀ ਮੁਤਾਬਕ ਕਿਰਨ ਖੇਰ ਬੁੱਧਵਾਰ ਨੂੰ ਸ਼ਹਿਰ ਦੀ ਰਾਮਦਰਬਾਰ ਕਾਲੋਨੀ ‘ਚ ਇਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਸਮਾਗਮ ‘ਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹੱਲੋਮਾਜਰਾ ਦੇ ਦੀਪ ਕੰਪਲੈਕਸ਼ਨ ਦੀ ਸਾਰੀ ਸੜਕ ਦੀ ਉਸਾਰੀ ਕਰਵਾਈ ਹੈ ਨਹੀਂ ਤਾਂ ਪਹਿਲਾਂ ਉੱਥੇ ਪਾਣੀ ਭਰ ਜਾਂਦਾ ਸੀ ਤੇ ਜੇਕਰ ਹੁਣ ਦੀਪ ਕੰਪਲੈਕਸ਼ਨ ਦੇ ਇਕ ਵੀ ਵਿਅਕਤੀ ਨੇ ਮੈਨੂੰ ਵੋਟ ਨਾ ਪਾਈ ਤਾਂ ਇਸ ਗੱਲ ‘ਤੇ ਲਾਹਨਤ ਹੈ। ਉਸ ਵਿਅਕਤੀ ਦੇ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ ਕਿਉਂਕਿ ਇੰਨੇ ਪੈਸੇ ਦੇ ਕੇ ਮੈਂ ਇਹ ਕੰਮ ਕਰਵਾਇਆ ਹੈ।
ਕਿਰਨ ਖੇਰ ਦਾ ਵਿਵਾਦਿਤ ਬਿਆਨ, ਕਿਹਾ- ਮੈਨੂੰ ਵੋਟ ਨਾ ਪਾਉਣ ਵਾਲੇ ਵਿਅਕਤੀ ਦੇ ਫੇਰਨੇ ਚਾਹੀਦੇ ਛਿੱਤਰ ਤੇ …
