ਮੋਗਾ : ਮੋਗਾ ਦੀ ਲੁਹਾਰਾ ਨਹਿਰ ਕੋਲ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਫਾਰਚੂਨਰ ਗੱਡੀ ਕਾਰ ਦੇ ਉਪਰ ਚੜ ਗਈ। ਅਸਟੀਮ ਕਾਰ ਵਿਚ ਸਵਾਰ ਕੁਝ ਸ਼ਰਧਾਲੂ ਬਾਬਾ ਦਾਮੂ ਸ਼ਾਹ ਦੀ ਮਜਾਰ ਲੁਹਾਰਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ। ਇਸ ਦੌਰਾਨ ਲੁਹਾਰਾ ਨਹਿਰ ਕੋਲ ਅਚਾਨਕ ਕਾਰ ਦਾ ਟਾਇਰ ਫਟ ਗਿਆ ਅਤੇ ਕਾਰ ਨਹਿਰ ਕਿਨਾਰੇ ਦਰੱਖਤਾਂ ਵਿਚ ਜਾ ਵੱਜੀ।
Accident News: ਮੋਗਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਮੱਥਾ ਟੇਕ ਕੇ ਵਾਪਸ ਆ ਰਹੇ ਸੀ ਸ਼ਰਧਾਲੂ
