CM ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ‘ਤੇ ਸਾਧੇ ਨਿਸ਼ਾਨੇ

ਗਿੱਦੜਬਾਹਾ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਗਿੱਦੜਬਾਹਾ ਦੇ ਗੁਰੂਸਰ ਵਿਚ ਆਪਣੇ ਉਮੀਦਵਾਰ ਡਿੰਪੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਦੇ ਇਤਿਹਾਸ ਲਿਖਿਆ ਹੋਇਆ ਹੈ। ਲੋਕਾਂ ਨੇ ਸਾਡੇ ‘ਤੇ ਭਰੋਸਾ ਕਰਕੇ ਸਾਨੂੰ 92 ਸੀਟਾਂ ਦਿੱਤੀਆਂ ਹਨ ਅਤੇ ਅਸੀਂ ਕੰਮ ਵੀ ਕਰ ਰਹੇ ਹਾਂ।
ਮਨਪ੍ਰੀਤ ਸਿੰਘ ਬਾਦਲ ‘ਤੇ ਤਿੱਖਾ ਨਿਸ਼ਾਨਾ ਸਾਧਦੇ ਭਗਵੰਤ ਮਾਨ ਨੇ ਕਿਹਾ ਕਿ ਸਰਕਾਰਾਂ ਕੋਲ ਕਦੇ ਪੈਸੇ ਦੀ ਘਾਟ ਨਹੀਂ ਹੁੰਦੀ ਸਿਰਫ਼ ਨੀਅਤ ਦੀ ਘਾਟ ਹੁੰਦੀ ਹੈ। ਪਿਛਲੇ ਖ਼ਜ਼ਾਨਾ ਮੰਤਰੀ ਹਮੇਸ਼ਾ ਇਹੀ ਕਹਿੰਦੇ ਰਹੇ ਹਨ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਬਿਨਾਂ ਨਾਂ ਲਏ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਖ਼ਜਾਨਾ ਮੰਤਰੀ 16 ਸਾਲ ਤੱਕ ਉਰਦੂ ਬੋਲ ਕੇ ਚਲੇ ਗਏ। ਉਰਦੂ ਭਾਸ਼ਾ ਤਾਂ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਸੀ। ਭਾਸ਼ਾ ਉਹੀ ਬੋਲੀ ਜਾਣੀ ਚਾਹੀਦੀ ਹੈ,ਜੋ ਲੋਕਾਂ ਨੂੰ ਸਮਝ ਆਵੇ। ਉਨ੍ਹਾਂ ਕਿਹਾ ਕਿ 77 ਸਾਲ ਹੋ ਗਏ ਹਨ ਭਾਰਤ ਨੂੰ ਆਜ਼ਾਦ ਹੋਏ ਅਤੇ ਅਮਰੀਕਾ ਵਾਲੇ ਮੰਗਲ ਗ੍ਰਹਿ ‘ਤੇ ਪਲਾਟ ਕੱਟਣ ਨੂੰ ਫਿਰਦੇ ਹਨ ਪਰ ਗਿੱਦੜਬਾਹਾ ਦੇ ਅਜੇ ਤੱਕ ਸੀਵਰੇਜ ਦੇ ਢੱਕਣ ਤੱਕ ਨਹੀਂ ਪੂਰੇ ਨਹੀਂ ਹੋਏ ਹਨ, ਜਿਨ੍ਹਾਂ ਨੂੰ ਸਾਡੀ ਸਰਕਾਰ ਲਗਵਾ ਰਹੀ ਹੈ। ਪਿੰਡਾਂ ਵਾਲਿਆਂ ਨੂੰ ਉਦਾ ਹੀ ਛੱਪੜਾਂ ਵਿਚ ਰੱਖਿਆ ਹੋਇਆ ਸੀ, ਜਿਨ੍ਹਾਂ ਨੂੰ ਹੁਣ ਠੀਕ ਕੀਤਾ ਜਾ ਰਿਹਾ ਹੈ।

ਪਹਿਲੀਆਂ ਸਰਕਾਰਾਂ ਨੇ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਵਿਕਾਸ ਦੇ ਕੰਮ ਹੁੰਦੇ ਕੀ ਹਨ। ਮੈਂ ਸਾਢੇ 17 ਸਾਲਾ ਦਾ ਸੀ ਜਦੋਂ ਲੋਕਾਂ ਨੇ ਮੈਨੂੰ ਕਲਾਕਾਰ ਦੇ ਤੌਰ ‘ਤੇ ਮਸ਼ਹੂਰ ਕਰ ਦਿੱਤਾ ਸੀ। ਪਹਿਲਾਂ ਮੈਂ ਪੈਸੇ ਲੈ ਕੇ ਆਉਂਦਾ ਹੁੰਦਾ ਸੀ ਅਤੇ ਹੁਣ ਸਿਰਫ਼ ਫਰਕ ਇੰਨਾ ਹੈ ਕਿ ਹੁਣ ਮੈਂ ਪੈਸਾ ਦੇ ਕੇ ਜਾਂਦਾ ਹਾਂ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਪੰਚਾਇਤਾਂ ਏਕਾ ਰੱਖਦੇ ਹੋਏ ਲੋਕ ਪਿੰਡ ਦੀਆਂ ਸਾਂਝੀਆਂ ਮੰਗਾਂ ਲਿਸਟ ਬਣਾ ਕੇ ਸਾਨੂੰ ਦਿੱਤੀਆਂ ਜਾਣ ਅਤੇ ਬਾਅਦ ਵਿਚ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਸਾਡਾ ਕੰਮ ਹੋਵੇਗਾ। ਸਰਕਾਰ ਦਾ ਖ਼ਜ਼ਾਨਾ ਖਾਲੀ ਨਹੀਂ ਹੈ ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸਾਡੀ ਨੀਅਤ ਸਾਫ਼ ਹੈ ਅਤੇ ਕੋਈ ਵੀ ਖੋਟ ਨਹੀਂ ਹੈ।

ਰਾਜਾ ਵੜਿੰਗ ‘ਤੇ ਸ਼ਬਦੀ ਹਮਲਾ ਬੋਲਦੇ ਭਗਵੰਤ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਮੰਡੀ ਵਿਚ ਇਕ ਰਾਤ ਕੱਟ ਕੇ ਆਇਆ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਰਾਜਾ ਵੜਿੰਗ ਪਹਿਲਾਂ ਕਦੇ ਮੰਡੀ ਵਿਚ ਗਿਆ। ਕਦੇ ਟਰਾਲੀ ਲੈ ਕੇ ਗਿਆ ਹੋਵੇ। ਉਨ੍ਹਾਂ ਕਿਹਾ ਕਿ 20 ਤਾਰੀਖ਼ ਨੂੰ ਜਨਤਾ ਝਾੜੂ ਵਾਲਾ ਬਟਨ ਦਬ ਕੇ ਰਾਜਾ ਵੜਿੰਗ ਦਾ ਪੱਕਾ ਹੀ ਮੰਜਾ ਮੰਡੀ ਵਿਚ ਢਾਹ ਦੇਵੇਗੀ।

Leave a Reply

Your email address will not be published. Required fields are marked *