ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਛੇ ਭਾਰਤੀ ਅਮਰੀਕੀਆਂ ਨੇ ਪ੍ਰਤੀਨਿਧੀ ਸਭਾ ਲਈ ਚੋਣ ਜਿੱਤੀ ਹੈ, ਜਿਸ ਨਾਲ ਮੌਜੂਦਾ ਕਾਂਗਰਸ ‘ਚ ਉਨ੍ਹਾਂ ਦੀ ਗਿਣਤੀ ਪੰਜ ਹੋ ਗਈ ਹੈ। ਭਾਰਤੀ-ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ (Suhas Subramanyam) ਨੇ ਵਰਜੀਨੀਆ ਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਭਾਈਚਾਰੇ ਦਾ ਪਹਿਲਾ ਵਿਅਕਤੀ ਬਣ ਕੇ ਇਤਿਹਾਸ ਰਚ ਦਿੱਤਾ। ਸੁਬਰਾਮਨੀਅਨ ਨੇ ਰਿਪਬਲਿਕਨ ਪਾਰਟੀ ਦੇ ਮਾਈਕ ਕਲੈਂਸੀ ਨੂੰ ਹਰਾਇਆ। ਉਹ ਇਸ ਸਮੇਂ ਵਰਜੀਨੀਆ ਰਾਜ ਦੇ ਸੈਨੇਟਰ ਹਨ।
ਸੁਬਰਾਮਨੀਅਮ ਨੇ ਵੀ ਜਿੱਤ ਤੋਂ ਬਾਅਦ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ‘ਮੈਂ ਸਨਮਾਨਿਤ ਤੇ ਨਿਮਰ ਮਹਿਸੂਸ ਕਰ ਰਿਹਾ ਹਾਂ ਕਿ ਵਰਜੀਨੀਆ ਦੇ 10ਵੇਂ ਜ਼ਿਲ੍ਹੇ ਦੇ ਲੋਕਾਂ ਨੇ ਕਾਂਗਰਸ ‘ਚ ਸਭ ਤੋਂ ਮੁਸ਼ਕਿਲ ਲੜਾਈਆਂ ਲੜਨ ਤੇ ਨਤੀਜੇ ਦੇਣ ਲਈ ਮੇਰੇ ‘ਤੇ ਭਰੋਸਾ ਕੀਤਾ।’ ਇਹ ਜ਼ਿਲ੍ਹਾ ਮੇਰਾ ਘਰ ਹੈ। ਇੱਥੇ ਹੀ ਮੇਰਾ ਵਿਆਹ ਹੋਇਆ, ਮੈਂ ਤੇ ਮੇਰੀ ਪਤਨੀ ਮਿਰਾਂਡਾ ਇੱਥੇ ਆਪਣੀਆਂ ਧੀਆਂ ਦਾ ਪਾਲਣ-ਪੋਸ਼ਣ ਕਰ ਰਹੇ ਹਾਂ ਤੇ ਸਾਡੇ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਾਡੇ ਪਰਿਵਾਰ ਲਈ ਨਿੱਜੀ ਹਨ। ਸੁਬਾਰਮਣੀਅਮ ਨੇ ਕਿਹਾ, ‘ਵਾਸ਼ਿੰਗਟਨ ‘ਚ ਇਸ ਜ਼ਿਲ੍ਹੇ ਦੀ ਸੇਵਾ ਜਾਰੀ ਰੱਖਣਾ ਸਨਮਾਨ ਦੀ ਗੱਲਾ ਹੈ।’