ਨਵੀਂ ਦਿੱਲੀ : ਅੱਜ ਤੋਂ ਭਾਰਤੀ ਰੇਲਵੇ ਦੇ ਨਿਯਮਾਂ (Indian Railway Rule) ਵਿੱਚ ਬਦਲਾਅ ਕੀਤਾ ਗਿਆ ਹੈ। ਜੀ ਹਾਂ, ਅੱਜ ਤੋਂ ਰੇਲਵੇ ਟਿਕਟਾਂ ਦੀ ਐਡਵਾਂਸ ਬੁਕਿੰਗ ਦੇ ਨਵੇਂ ਨਿਯਮ (Advance Train Ticket Booking Rule) ਲਾਗੂ ਹੋ ਗਏ ਹਨ। ਨਵੇਂ ਨਿਯਮ ਦੇ ਮੁਤਾਬਕ ਹੁਣ ਟਰੇਨ ਦੀ ਐਡਵਾਂਸ ਟਿਕਟ 60 ਦਿਨ ਯਾਨੀ 2 ਮਹੀਨੇ ਪਹਿਲਾਂ ਬੁੱਕ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਯਾਤਰੀ 120 ਦਿਨ ਪਹਿਲਾਂ ਰੇਲ ਟਿਕਟ ਬੁੱਕ ਕਰਵਾ ਸਕਦੇ ਸਨ।
ਹੁਣ ਭਾਰਤੀ ਰੇਲਵੇ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਬਹੁਤ ਸਾਰੇ ਯਾਤਰੀਆਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਚੁੱਕੇ ਹਨ ਉਨ੍ਹਾਂ ਦਾ ਕੀ ਹੋਵੇਗਾ? ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ ਐਡਵਾਂਸ ਟਿਕਟ ਬੁਕਿੰਗ ਦਾ ਸਮਾਂ ਕਿਉਂ ਬਦਲਿਆ ਹੈ? ਅਸੀਂ ਤੁਹਾਨੂੰ ਇਸ ਲੇਖ ਵਿਚ ਨਵੇਂ ਨਿਯਮਾਂ ਨਾਲ ਜੁੜੇ ਕੁਝ ਸਵਾਲਾਂ ਦੇ ਜਵਾਬ ਦੇਵਾਂਗੇ।