ਨਵੀਂ ਦਿੱਲੀ : ਬਾਬਾ ਸਿੱਦੀਕ ਕਤਲ ਕੇਸ ਵਿੱਚ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਦੌਰਾਨ ਪੁਲਿਸ ਨੂੰ ਸ਼ੱਕ ਹੈ ਕਿ ਇਸ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦੀ ਕੋਈ ਭੂਮਿਕਾ ਨਹੀਂ ਹੈ।
ਬਾਬਾ ਸਿੱਦੀਕੀ ਕਤਲ ਕੇਸ ਦੀ ਜਾਂਚ ਕਰ ਰਹੇ ਅਧਿਕਾਰੀਆਂ ਕੋਲ ਇਸ ਕੇਸ ਵਿੱਚ ਲਾਰੈਂਸ ਬਿਸ਼ਨੋਈ ਦੀ ਸ਼ਮੂਲੀਅਤ ਸਬੰਧੀ ਕੋਈ ਠੋਸ ਸਬੂਤ ਨਹੀਂ ਹਨ।
ਇਕ ਰਿਪੋਰਟ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਸ਼ੁਭਮ ਲੋਨਕਰ, ਸ਼ਿਵਕੁਮਾਰ ਗੌਤਮ ਅਤੇ ਜੀਸ਼ਾਨ ਅਖ਼ਤਰ ਨੇ ਖ਼ੁਦ ਬਾਬਾ ਸਿੱਦੀਕੀ ਤੋਂ ਸੁਪਾਰੀ ਲਈ ਸੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਬਾਬਾ ਸਿੱਦੀਕੀ ਦੇ ਕਤਲ ਦਾ ਕਾਰਨ ਝੁੱਗੀਆਂ ਦੇ ਮੁੜ ਵਸੇਬੇ ਦਾ ਮੁੱਦਾ ਬਣਿਆ।
ਕੀ ਹੈ ਝੁੱਗੀ-ਝੌਂਪੜੀ ਮੁੜ ਵਸੇਬਾ
ਸਾਲ 2018 ਵਿੱਚ ਈਡੀ ਨੇ ਬਾਬਾ ਸਿੱਦੀਕੀ ਦੀ 462 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਇਹ ਜਾਇਦਾਦ ਬਾਂਦਰਾ ਵੈਸਟ ਵਿੱਚ ਸਥਿਤ ਸੀ।
ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਸੀ ਕਿ ਕੀ ਬਾਬਾ ਸਿੱਦੀਕੀ ਨੇ 2000 ਤੋਂ 2004 ਤੱਕ ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ (ਮਹਾਡਾ) ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ ਅਤੇ ਬਾਂਦਰਾ ਵਿੱਚ ਵਿਕਸਤ ਕੀਤੇ ਜਾ ਰਹੇ ਝੁੱਗੀ-ਝੌਂਪੜੀ ਮੁੜ ਵਸੇਬਾ ਅਥਾਰਟੀ ਪ੍ਰਾਜੈਕਟ ਲਈ ਪਿਰਾਮਿਡ ਡਿਵੈਲਪਰਾਂ ਨੂੰ ਪੈਸੇ ਦੇਣ ਵਿੱਚ ਮਦਦ ਕੀਤੀ ਸੀ।
ਮੇਰਾ ਪਰਿਵਾਰ ਇਨਸਾਫ਼ ਚਾਹੁੰਦਾ
ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਜ਼ੀਸ਼ਾਨ ਸਿੱਦੀਕੀ ਨੇ ਆਪਣੀ ਪੋਸਟ ਵਿੱਚ ਸ਼ਾਇਰੀ ਲਿਖੀ ਹੈ ਪਰ ਲੱਗਦਾ ਹੈ ਕਿ ਉਹ ਇਸ਼ਾਰਿਆਂ ਰਾਹੀਂ ਕਿਸੇ ਨੂੰ ਕੋਈ ਸੁਨੇਹਾ ਦੇ ਰਿਹਾ ਹੈ।
‘ਕਾਇਰ ਬਹਾਦਰ ਨੂੰ ਡਰਾਉਂਦੇ ਹਨ…
ਜੀਸ਼ਾਨ ਸਿੱਦੀਕੀ ਨੇ ਪੋਸਟ ਕੀਤਾ ਹੈ, ਉਸ ਦੀ ਇਸ ਪੋਸਟ ਤੋਂ ਕਈ ਅਰਥ ਕੱਢੇ ਜਾ ਰਹੇ ਹਨ ਅਤੇ ਇਸ ਨੂੰ ਇਸ਼ਾਰਾ ਵੀ ਮੰਨਿਆ ਜਾ ਰਿਹਾ ਹੈ।
ਬਾਂਦਰਾ ਪੂਰਬੀ ਦੇ ਵਿਧਾਇਕ ਜੀਸ਼ਾਨ ਸਿੱਦੀਕੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਨਿਆਂ ਚਾਹੁੰਦੇ ਹਨ। ਜ਼ੀਸ਼ਾਨ ਸਿੱਦੀਕੀ ਨੇ ਇਹ ਵੀ ਅਪੀਲ ਕੀਤੀ ਕਿ ਉਸ ਦੇ ਪਿਤਾ ਦੀ ਮੌਤ ਦਾ ਸਿਆਸੀਕਰਨ ਨਾ ਕੀਤਾ ਜਾਵੇ ਅਤੇ ਨਾ ਹੀ ਉਸ ਦਾ ਕਤਲ ਵਿਅਰਥ ਜਾਣਾ ਚਾਹੀਦਾ ਹੈ।