ਦੇਹਰਾਦੂਨ, 11 ਸਤੰਬਰ (ਦਲਜੀਤ ਸਿੰਘ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਇਲਾਕੇ ‘ਚ ਸਵੇਰੇ 05:58 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਰਾਸ਼ਟਰੀ ਭੂਚਾਲ ਵਿਿਗਆਨ ਕੇਂਦਰ (ਐਨਸੀਐਸ) ਦੀ ਰਿਪੋਰਟ ਮੁਤਾਬਕ, ਭੂਚਾਲ ਦਾ ਕੇਂਦਰ ਜੋਸ਼ੀਮਠ ਦੇ ਨੇੜੇ ਚਮੋਲੀ ਦੇ 33 ਕਿਲੋਮੀਟਰ ਉੱਤਰ-ਉੱਤਰ-ਪੂਰਬ (ਐਨਐਨਈ) ਸੀ।
ਦਰਅਸਲ, ਭੂਚਾਲ ਵਿਿਗਆਨ ਦੇ ਰਾਸ਼ਟਰੀ ਕੇਂਦਰ ਮੁਤਾਬਕ, ਭੂਚਾਲ ਦੀ ਤੀਬਰਤਾ 4.6 ਸੀ। ਜਿੱਥੇ ਸ਼ਨੀਵਾਰ ਸਵੇਰੇ ਕਰੀਬ 5:58 ਵਜੇ ਆਏ ਭੂਚਾਲ ਦੇ ਝਟਕੇ ਜੋਸ਼ੀਮਠ, ਚਮੋਲੀ, ਪੌੜੀ ਆਦਿ ਜ਼ਿਿਲ੍ਹਆਂ ‘ਚ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਧਰ ਭੂਚਾਲ ਭਾਰਤੀ ਸਮੇਂ ਮੁਤਾਬਕ ਸਵੇਰੇ 5:58 ਵਜੇ ਸਤਹ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।