ਸਪੋਰਟਸ ਡੈਸਕ : ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਅਗਵਾਈ ਭਾਰਤੀ ਮਹਿਲਾ ਟੀਮ ਦੀ ਸਟਾਰ ਬੱਲੇਬਾਜ਼ ਸ਼ੈਫਾਲੀ ਵਰਮਾ ਕਰੇਗੀ। ਇਸ ਦੇ ਨਾਲ ਹੀ ਆਲ ਇੰਡੀਆ ਮਹਿਲਾ ਚੋਣ ਕਮੇਟੀ ਨੇ ਸ਼ੇਫਾਲੀ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਹੋਣ ਵਾਲੀ ਦੁਵੱਲੀ ਟੀ-20 ਸੀਰੀਜ਼ ਲਈ ਵੀ ਕਪਤਾਨ ਬਣਾਇਆ ਹੈ।
ਅਗਲੇ ਸਾਲ 14 ਤੋਂ 29 ਜਨਵਰੀ ਤੱਕ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਐਡੀਸ਼ਨ ਵਿੱਚ 16 ਟੀਮਾਂ ਹਿੱਸਾ ਲੈਣਗੀਆਂ। ਭਾਰਤ ਨੂੰ ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਸਕਾਟਲੈਂਡ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ।
ਹਰੇਕ ਗਰੁੱਪ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਸੁਪਰ ਸਿਕਸ ਗੇੜ ਵਿੱਚ ਪਹੁੰਚਣਗੀਆਂ, ਜਿੱਥੇ ਟੀਮਾਂ ਨੂੰ ਛੇ ਦੇ ਦੋ ਗਰੁੱਪਾਂ ਵਿੱਚ ਰੱਖਿਆ ਜਾਵੇਗਾ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ‘ਚ ਪ੍ਰਵੇਸ਼ ਕਰਨਗੀਆਂ, ਜੋ 27 ਜਨਵਰੀ ਨੂੰ ਜੇਬੀ ਮਾਰਕਸ ਓਵਲ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਫਾਈਨਲ ਮੈਚ 29 ਜਨਵਰੀ ਨੂੰ ਇਸੇ ਮੈਦਾਨ ‘ਤੇ ਹੋਵੇਗਾ।
ਭਾਰਤੀ ਟੀਮ : ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ (ਉਪ-ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਜੀ ਤ੍ਰਿਸ਼ਾ, ਸੌਮਿਆ ਤਿਵਾਰੀ, ਸੋਨੀਆ ਮੇਹਦੀਆ, ਹਰਲੇ ਗਾਲਾ, ਹਰਸ਼ਿਤਾ ਬਾਸੂ (ਵਿਕਟਕੀਪਰ), ਸੋਨਮ ਯਾਦਵ, ਮੰਨਤ ਕਸ਼ਯਪ, ਅਰਚਨਾ ਦੇਵੀ, ਪਾਰਸ਼ਵੀ ਚੋਪੜਾ, ਤੀਤਾ ਸਾਧੂ, ਫਲਕ ਨਾਜ਼, ਸ਼ਬਨਮ ਐਮਡੀ, ਸ਼ਿਖਾ, ਨਜਲਾ ਸੀ. ਐਮ. ਸੀ., ਯਸ਼ਸ਼੍ਰੀ।