ਫ਼ਾਜ਼ਿਲਕਾ : ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਨੂਰਪੁਰਾ ਨਕੇਰਿਆ ਦੇ ਰਹਿਣ ਵਾਲੇ ਇਕ ਅਧਿਆਪਕ ਦੀ ਜਲੰਧਰ ‘ਚ ਚੋਣ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਉਹ ਈ 2023 ‘ਚ ਈਟੀਟੀ ਅਧਿਆਪਕ ਵਜੋਂ ਭਰਤੀ ਹੋਏ ਸੀ ਤੇ ਉਨ੍ਹਾਂ ਦੀ ਡਿਊਟੀ ਪਿੰਡ ਧਦਿਆਲ ਜ਼ਿਲ੍ਹਾ ਜਲੰਧਰ ਦੇ ਬਲਾਕ ਆਦਮਪੁਰ ਦੇ ਪਿੰਡ ਅਰਜਨਵਾਲ ਵਿਖੇ ਪੰਚਾਇਤੀ ਚੋਣਾਂ ‘ਚ ਲੱਗੀ ਹੋਈ ਸੀ। ਬੀਤੀ ਰਾਤ ਸਕੂਲ ਟੀਚਰ ਅਮਰਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਪਿੰਡ ਧਦਿਆਲ, ਜਲੰਧਰ ਸਕੂਲ ‘ਚ ਪੜ੍ਹਾਉਂਦੇ ਸਨ। 34 ਸਾਲਾ ਅਮਰਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨੇੜੇ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਅਧਿਆਪਕ ਅਮਰਿੰਦਰ ਸਿੰਘ ਦਾ ਮ੍ਰਿਤਕ ਦੇਹ ਨੂੰ ਵਾਰਿਸ ਨੂੰ ਸੌਂਪ ਦਿੱਤਾ ਗਿਆ। ਇਹ ਖਬਰ ਪਿੰਡ ਵਿੱਚ ਪੂਜੀ ਤਾਂ ਸਾਰੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਅਧਿਆਪਕ ਅਮਰਿੰਦਰ ਸਿੰਘ ਦੇ ਪਿਤਾ ਸੇਵਾ ਮੁਕਤ ਅਧਿਆਪਕ ਹਨ ਤੇ ਉਹ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਤੋਂ ਇਲਾਵਾ ਆਪਣੀ ਪਤੀ ਤੇ ਚਾਰ ਸਾਲਾ ਬੇਟੇ ਨੂੰ ਸਦਾ ਲਈ ਛੱਡ ਗਏ ਹਨ। ਅਧਿਆਪਕ ਅਮਰਿੰਦਰ ਸਿੰਘ ਦੀ ਮੌਤ ਤੇ ਪਿੰਡ ਵਾਸੀਆਂ ਨੇ ਦੁੱਖ ਜਾਹਰ ਕੀਤਾ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।