ਕਾਨਪੁਰ- ਉੱਤਰ ਪ੍ਰਦੇਸ਼ ‘ਚ ਕਾਨਪੁਰ ਦੇ ਪਨਕੀ ਇਲਾਕੇ ‘ਚ ਰੂਮਾ-ਭੌਂਤੀ ਫਲਾਈਓਵਰ ‘ਤੇ ਸੋਮਵਾਰ ਦੀ ਸਵੇਰ ਤੇਜ਼ ਗਤੀ ਨਾਲ ਜਾ ਰਹੇ 2 ਟਰੱਕਾਂ ਵਿਚਾਲੇ ਇਕ ਕਾਰ ਦੇ ਫਸਣ ਨਾਲ ਇਕ ਨਿੱਜੀ ਇੰਜੀਨੀਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵਿਦਿਆਰਥੀ ਆਪਣੇ ਕਾਲਜ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਨੁਕਸਾਨੀ ਕਾਰ ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਉਨ੍ਹਾਂ ਅਨੁਸਾਰ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਆਊਸ਼ੀ ਪਟੇਲ (ਕੰਪਿਊਟਰ ਸਾਇੰਸ ਦੀ ਪਹਿਲੇ ਸਾਲ ਦੀ ਵਿਦਿਆਰਥਣ), ਗਰਿਮਾ ਤ੍ਰਿਪਾਠੀ (ਕੰਪਿਊਟਰ ਸਾਇੰਸ ਦੀ ਦੂਜੇ ਸਾਲ ਦੀ ਵਿਦਿਆਰਥਣ), ਸਤੀਸ਼ ਕੁਮਾਰ (ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦਾ ਤੀਜੇ ਸਾਲ ਦਾ ਵਿਦਿਆਰਥੀ) ਅਤੇ ਪ੍ਰਤੀਕ ਸਿੰਘ (ਇਲੈਕਟ੍ਰਾਨਿਕ ਐਂਡ ਕਮਿਊਨਿਕੇਸ਼ਨ ਇੰਜੀਨੀਅਰਿੰਗ ਦੇ ਚੌਥੇ ਸਾਲ ਵਿਦਿਆਰਥੀ) ਵਜੋਂ ਹੋਈ ਹੈ। ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ।