ਕਪੂਰਥਲਾ: ਕਪੂਰਥਲਾ ਦੇ ਪਿੰਡ ਮਹੇਦੂ ਦੇ ਲਾਅ ਗੇਟ ਇਲਾਕੇ ‘ਚ ਬੀਫ ਵੇਚੇ ਜਾਣ ਦੀ ਸੂਚਨਾ ਮਿਲਣ ‘ਤੇ ਗਊ ਰੱਖਿਆ ਦਲ ਦੇ ਮੈਂਬਰਾਂ ਵੱਲੋਂ ਕੀਤੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਦੁਕਾਨ ਮਾਲਕ ਦੇ ਖਿਲਾਫ ਕਾਰਵਾਈ ਕਰਦੇ ਹੋਏ ਦੁਕਾਨ ਨੂੰ ਸੀਲ ਕਰ ਦਿੱਤਾ।
ਗਊ ਰਕਸ਼ਾ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇੜੇ ਲਾਅ ਗੇਟ ਇਲਾਕੇ ‘ਚ ਸੋਸ਼ਲ ਟਰੈਂਡਜ਼ ਨਾਂ ਦੀ ਦੁਕਾਨ ‘ਤੇ ਡੱਬਾਬੰਦ ਬੀਫ ਵੇਚਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੈਂਬਰਾਂ ਨੂੰ ਇਸ ਸਟੋਰ ‘ਤੇ ਭੇਜਿਆ ਅਤੇ ਸਟਿੰਗ ਆਪ੍ਰੇਸ਼ਨ ਕੀਤਾ।
ਜਦੋਂ ਦੁਕਾਨਦਾਰ ਤੋਂ ਡੱਬਾ ਖਰੀਦਿਆ ਗਿਆ ਤਾਂ ਉਸ ਨੇ ਕੋਈ ਬਿੱਲ ਨਹੀਂ ਭਰਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਟੋਰ ਵਿੱਚੋਂ 25 ਤੋਂ 30 ਪੇਟੀਆਂ ਬਰਾਮਦ ਕੀਤੀਆਂ, ਜਿਨ੍ਹਾਂ ’ਤੇ ਗਾਂ ਦੀ ਫੋਟੋ ਬਣੀ ਹੋਈ ਸੀ ਅਤੇ ਬੀਫ ਲਿਖਿਆ ਹੋਇਆ ਸੀ।