ਚੰਡੀਗੜ੍ਹ। ਮੌਲੀ ਜਾਗਰਾਂ ‘ਚ ਪਾਣੀ ਨਾਲ ਭਰੇ ਟੋਏ ‘ਚੋਂ 13 ਸਾਲਾ ਬੱਚੇ ਦੀ ਨੰਗੀ ਲਾਸ਼ ਮਿਲੀ ਹੈ। ਬੱਚੇ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ। ਮੁੱਢਲੀ ਜਾਂਚ ਵਿੱਚ ਪੁਲੀਸ ਇਸ ਨੂੰ ਹਾਦਸਾ ਦੱਸ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਪਾਣੀ ਵਿੱਚ ਡੁੱਬਣ ਕਾਰਨ ਹੋਈ ਹੈ। ਇਸ ਘਟਨਾ ਨਾਲ ਇਲਾਕੇ ‘ਚ ਖਲਬਲੀ ਮਚ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਪਾਣੀ ਨਾਲ ਭਰੇ ਟੋਏ ‘ਚੋਂ ਮਿਲੀ 13 ਸਾਲਾ ਬੱਚੇ ਦੀ ਲਾਸ਼, ਹਾਦਸੇ ਦਾ ਸ਼ੱਕ
