ਭਾਦਸੋਂ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ (Gurcharan Singh Tohra)ਦੀ ਜਨਮ ਸਤਾਬਦੀ ਸਬੰਧੀ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਟੌਹੜਾ ਪਰਿਵਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਦੀ ਅਨਾਜ ਮੰਡੀ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਕ ਇਕੱਠ ਵਿਚ ਅਕਾਲੀ ਦਲ (Akali Dal)ਦੇ ਸਾਰੇ ਹੀ ਧੜਿਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਜਥੇਦਾਰ ਟੌਹੜਾ ਦੇ ਜੀਵਨ ਤੋਂ ਸੇਧ ਲੈ ਕੇ ਤਿਆਗ ਤੇ ਪੰਥਪ੍ਰਸਤੀ ਦੀ ਭਾਵਨਾ ਵਿਖਾਉਂਦੇ ਹੋਏ ਆਪਣੀ ਨਿੱਜੀ ਹਉਮੈ ਛੱਡਣ ਅਤੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਇਸ ਜਥੇਬੰਦੀ ਨੂੰ ਮੁੜ ਪੰਥਕ ਦੀ ਨੁਮਾਇੰਦਾ ਜਮਾਤ ਬਣਾਉਣ ਲਈ ਸੁਹਿਰਦ ਯਤਨ ਕਰਨ।
Akali Dal ਦੇ ਸਾਰੇ ਧੜਿਆਂ ਨੂੰ ਇਕ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਇਕੱਠ ’ਚ ਮਤੇ ਕੀਤੇ ਪਾਸ
