ਸ੍ਰੀ ਮੁਕਤਸਰ ਸਾਹਿਬ : BJP ਵੱਲੋਂ ਜਿਸ ਪ੍ਰਕਾਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਭਾਰਤ ਨੂੰ ਜਾਤਾਂ ਪਾਤਾਂ ’ਚ ਵੰਡਣ ਤੇ ਵੋਟਾਂ ਦੀ ਖਾਤਰ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੁੱਕਰਵਾਰ ਨੂੰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ(Raja Waring) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ(Congress) ਪਾਰਟੀ ਨੇ ਨਾ ਤਾਂ ਕਦੇ ਇਹੋ ਜਿਹੀ ਸਿਆਸਤ ਕੀਤੀ ਹੈ ਤੇ ਨਾ ਹੀ ਕਦੇ ਇਹੋ ਜਿਹੀ ਸਿਆਸਤ ਦੀ ਹਾਮੀ ਭਰੇਗੀ। ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨ, ਮਜ਼ਦੂਰ, ਮੁਲਾਜ਼ਮ ਪੱਖੀ ਰਾਜਨੀਤੀ ਕੀਤੀ ਤੇ ਹਰੇਕ ਵਰਗ ਨੂੰ ਇੱਕਜੁੱਟਤਾ ਨਾਲ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਿੰਦੂ, ਮੁਸਲਿਮ, ਸਿੱਖ ਇਸਾਈ ਤੋਂ ਇਲਾਵਾ ਹਰੇਕ ਧਰਮ ਦਾ ਸਤਿਕਾਰ ਕਰਦੀ ਹੈ। ਬੀਜੇਪੀ ਦੀ ਸਰਕਾਰ ਨੇ ਸਿਰਫ ਤੇ ਸਿਰਫ ਵੋਟਾਂ ਲਈ ਪੰਜਾਬ ਅੰਦਰ ਅਜਿਹਾ ਅਡੰਬਰ ਰਚਿਆ ਹੈ।
ਵੋਟਾਂ ਖਾਤਰ BJP ਕਰ ਰਹੀ ਹੈ ਜਾਤਾਂ ਪਾਤਾਂ ’ਚ ਵੰਡਣ ਦੀ ਰਾਜਨੀਤੀ : ਰਾਜਾ ਵੜਿੰਗ
