ਨਵੀਂ ਦਿੱਲੀ : ਆਈਪੀਈ ਗਲੋਬਲ (IPI Global )ਤੇ ਈਐੱਸਆਰਆਈ ਇੰਡੀਆ(ESRI India) ਵਲੋਂ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਸਟੇਟ ਆਫ ਐਕਸਟ੍ਰੀਮ ਕਲਾਈਮੇਟ ਇਵੈਂਟਸ ਇਨ ਇੰਡੀਆ ਵਿਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਅਧਿਐਨ ’ਚ ਪਿਛਲੇ ਇਕ ਦਹਾਕੇ ਵਿਚ ਪੌਣ ਪਾਣੀ ਪਰਿਵਰਤਨ ਨਾਲ ਜੁੜੀਆਂ ਮੌਸਮੀ ਘਟਨਾਵਾਂ ਵਿਚ ਪੰਜ ਹੋਰ ਹੜ੍ਹ ਦੀਆਂ ਘਟਨਾਵਾਂ ’ਚ ਚਾਰ ਗੁਣਾ ਵਾਧਾ ਦੇਖਿਆ ਗਿਆ ਹੈ। ਇਸ ਮੁਤਾਬਕ, ਪੂਰਬੀ ਭਾਰਤ ਦੇ ਜ਼ਿਲ੍ਹੇ ਹੜ੍ਹ ਦੀਆਂ ਘਟਨਾਵਾਂ ਲਈ ਜ਼ਿਆਦਾ ਸੰਵੇਦਨਸ਼ੀਲ ਹਨ। ਇਸ ਤੋਂ ਬਾਅਦ ਦੇਸ਼ ਦੇ ਉੱਤਰ ਪੂਰਬੀ ਤੇ ਦੱਖਣੀ ਹਿੱਸਿਆਂ ਦਾ ਸਥਾਨ ਹੈ। ਦੇਸ਼ ਦੀ 85 ਫ਼ੀਸਦੀ ਤੋਂ ਜ਼ਿਆਦਾ ਜ਼ਿਲ੍ਹੇ ਹੜ, ਸੋਕੇ, ਚੱਕਰਵਾਤ ਤੇ ਲੂ ਦੇ ਸ਼ੱਕ ਨਾਲ ਪ੍ਰਭਾਵਤ ਹਨ। ਇਨ੍ਹਾਂ ’ਚ 45 ਫ਼ੀਸਦੀ ਜਿ਼ਲ੍ਹੇ ਅਜਿਹੇ ਹਨ, ਜਿੱਥੇ ਪਹਿਲਾਂ ਰਵਾਇਤੀ ਰੂਪ ਵਿਚ ਹੜ੍ਹਾਂ ਦਾ ਖਤਰਾ ਸੀ, ਹੁਣ ਉੱਥੇ ਸੋਕੇ ਦੀ ਸਥਿਤੀ ਪੈਦਾ ਹੋ ਰਹੀ ਹੈ ਤੇ ਸੋਕੇ ਵਾਲੇ ਇਲਾਕੇ ’ਚ ਹੜ੍ਹ ਦੀ ਸ ਥਿਤੀ ਪੈਦਾ ਹੋ ਰਹੀ ਹੈ। ਤ੍ਰਿਪੁਰਾ, ਕੇਰਲ, ਬਿਹਾਰ, ਪੰਜਾਬ, ਝਾਰਖੰਡ ਦੇ ਜ਼ਿਲ੍ਹਿਆਂ ’ਚ ਰਵਾਇਤੀ ਪੌਣ ਪਾਣੀ ਸਥਿਤੀ ’ਚ ਬਦਲਾਅ ਦਾ ਇਹ ਰੁਝਾਨ ਸਭ ਤੋਂ ਜ਼ਿਆਦਾ ਦੇਖਿਆ ਗਿਆ ਹੈ।
India ਦੇ 85 ਫ਼ੀਸਦੀ ਜ਼ਿਲ੍ਹੇ ਝੱਲ ਰਹੇ ਮੌਸਮ ਦੀ ਮਾਰ
