ਸ਼੍ਰੀਨਗਰ, 7 ਸਤੰਬਰ (ਦਲਜੀਤ ਸਿੰਘ)- ਕਸ਼ਮੀਰ ਘਾਟੀ ’ਚ ਬਾਰਾਮੂਲਾ-ਬਨਿਹਾਲ ਰੇਲ ਮਾਰਗ ’ਤੇ ਰੇਲ ਸੇਵਾ ਸੁਰੱਖਿਆ ਕਾਰਨਾਂ ਕਰ ਕੇ 5 ਦਿਨਾਂ ਤੱਕ ਚੌਕਸੀ ਵਜੋਂ ਮੁਅੱਤਲ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਮੁੜ ਸ਼ੁਰੂ ਹੋ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰੇਲ ਅੱਜ ਯਾਨੀ ਮੰਗਲਵਾਰ ਉੱਤਰ ਕਸ਼ਮੀਰ ਦੇ ਸ਼੍ਰੀਨਗਰ-ਬਡਗਾਮ ਅਤੇ ਬਾਰਾਮੂਲਾ ਟਰੈਕ ’ਤੇ ਚੱਲੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੱਖਣ ਕਸ਼ਮੀਰ ਦੇ ਬਡਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨਿਹਾਲ ਤੱਕ ਰੇਲ ਚਲਾਈ ਗਈ। ਉਨ੍ਹਾਂ ਦੱਸਿਆ ਕਿ ਵਿਭਾਗੀ ਪ੍ਰਸ਼ਾਸਨ ਅਤੇ ਪੁਲਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਰੇਲ ਸੇਵਾ ਬਹਾਲ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਦੀ ਬੁੱਧਵਾਰ ਰਾਤ ਉਨ੍ਹਾਂ ਦੇ ਹੈਦਰਪੋਰਾ ਸਥਿਤ ਘਰ ਮੌਤ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਦੇ ਨਿਰਦੇਸ਼ ਤੋਂ ਬਾਅਦ ਵੀਰਵਾਰ ਨੂੰ ਰੇਲ ਸੇਵਾ ਚੌਕਸੀ ਵਜੋਂ ਮੁਅੱਤਲ ਕਰ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਘਾਟੀ ’ਚ ਹੋਈ ਹਿੰਸਾ ’ਚ ਰੇਲਵੇ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ। ਘਾਟੀ ’ਚ ਰੇਲ ਸੇਵਾ ਬਹੁਤ ਲੋਕਪ੍ਰਿਯ ਹੈ, ਕਿਉਂਕਿ ਇਹ ਇੱਥੇ ਉਪਲੱਬਧ ਆਵਾਜਾਈ ਦੇ ਹੋਰ ਸਾਧਨਾਂ ਦੇ ਮੁਕਾਬਲੇ ਸਸਤੀ, ਤੇਜ਼, ਆਰਾਮਦਾਇਕ ਅਤੇ ਸੁਰੱਖਿਅਤ ਹੈ। ਜ਼ਿਆਦਾਤਰ ਲੋਕ ਸ਼੍ਰੀਨਗਰ ਤੋਂ ਬਨਿਹਾਲ ਜਾਣ ਲਈ ਰੇਲ ਤੋਂ ਯਾਤਰਾ ਕਰਨ ਪਸੰਦ ਕਰਦੇ ਹਨ ਅਤੇ ਉਸ ਤੋਂ ਬਾਅਦ ਸੜਕ ਮਾਰਗ ਤੋਂ ਜੰਮੂ ਜਾਂਦੇ ਹਨ।