ਕੋਲਕਾਤਾ : ਕੋਲਕਾਤਾ ਦੇ ਸਰਕਾਰੀ (Government) ਆਰਜੀ ਕਰ ਹਸਪਤਾਲ ਅਤੇ ਮੈਡੀਕਲ ਕਾਲਜ (RG Kar Hospital and Medical College) ਵਿੱਚ ਇੱਕ ਔਰਤ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੀ ਘਟਨਾ ਤੋਂ ਬਾਅਦ ਪੱਛਮੀ ਬੰਗਾਲ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਵਿਧਾਨ ਸਭਾ (Bengal Assembly News) ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਬੰਗਾਲ ਸਰਕਾਰ ਨੇ ਜਬਰ-ਜਨਾਹ ਵਿਰੋਧੀ ਸੋਧ ਬਿੱਲ (Anti-Rape Amendment Bill) ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਅਤੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਤੁਰੰਤ ਅਤੇ ਸਖ਼ਤ ਸਜ਼ਾ ਦੇਣਾ ਹੈ।
ਬਿੱਲ ਵਿੱਚ ਜਬਰ-ਜਨਾਹ ਦੇ ਦੋਸ਼ੀਆਂ ਨੂੰ 10 ਦਿਨਾਂ ਦੇ ਅੰਦਰ ਮੌਤ ਦੀ ਸਜ਼ਾ (hanging) ਯਕੀਨੀ ਬਣਾਉਣ ਦਾ ਪ੍ਰਸਤਾਵ ਹੈ। ਇਸ ਜਬਰ-ਜਨਾਹ ਵਿਰੋਧੀ ਬਿੱਲ ਦਾ ਨਾਮ ‘ਅਪਰਾਜਿਤਾ’ ਵੂਮੈਨ ਐਂਡ ਚਾਈਲਡ (‘Aparajita’ Women and Child Bill) ਬਿੱਲ 2024 ਹੈ। ਸੂਬੇ ਵਿੱਚ ਮੁੱਖ ਵਿਰੋਧੀ ਭਾਜਪਾ ਦੇ ਵਿਧਾਇਕ ਵੀ ਇਸ ਬਿੱਲ ਦਾ ਸਮਰਥਨ ਕਰਨਗੇ। ਸਦਨ ਵੱਲੋਂ ਮੰਗਲਵਾਰ ਨੂੰ ਹੀ ਪਾਸ ਹੋਣ ਤੋਂ ਬਾਅਦ ਬਿੱਲ ਨੂੰ ਰਾਜਪਾਲ ਕੋਲ ਭੇਜਿਆ ਜਾਵੇਗਾ।