ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ ਜਲਦੀ ਹੀ ਪਹਿਲੀ ਵਾਰ ਸ਼ਾਮ ਦੀ ਓਪੀਡੀ ਦੀ ਸਹੂਲਤ ਮਿਲਣ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਸ਼ਹਿਰ ਦੀਆਂ ਪੰਜ ਡਿਸਪੈਂਸਰੀਆਂ ਵਿਚ ਸ਼ਾਮ ਦੀ ਓਪੀਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਮਾਜ ਭਲਾਈ ਕਮੇਟੀ ਨੇ ਪਹਿਲਾਂ ਸਾਰੀਆਂ ਡਿਸਪੈਂਸਰੀਆਂ ਵਿਚ ਇਹ ਸਹੂਲਤ ਸ਼ੁਰੂ ਕਰਨ ਲਈ ਪ੍ਰਸ਼ਾਸਨ ਨੂੰ ਮਤਾ ਭੇਜਿਆ ਸੀ, ਪਰ ਸ਼ਹਿਰ ਦੀਆਂ ਸਾਰੀਆਂ 50 ਡਿਸਪੈਂਸਰੀਆਂ ਵਿਚ ਸ਼ਾਮ ਦੀ ਓਪੀਡੀ ਸ਼ੁਰੂ ਕਰਨ ਦੇ ਮਤੇ ਨੂੰ ਠੁਕਰਾ ਦਿੱਤਾ ਗਿਆ ਹੈ।
UT ਪ੍ਰਸ਼ਾਸਨ ਦੀ ਪਹਿਲ, ਸ਼ਹਿਰ ‘ਚ ਪਹਿਲੀ ਵਾਰ ਸ਼ੁਰੂ ਹੋਵੇਗੀ ਸ਼ਾਮ ਦੀ OPD, ਸ਼ਾਮ 5 ਤੋਂ 8 ਵਜੇ ਤਕ ਮਰੀਜ਼ਾਂ ਨੂੰ ਮਿਲੇਗੀ ਸਹੂਲਤ
