ਮੋਹਾਲੀ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਲਕਾਤਾ ਦੇ ਵਿੱਚ ਹੋਈ ਘਟਨਾ ਹੈਵਾਨੀਅਤ ਦੀ ਇੱਕ ਮਿਸਾਲ ਹੈ। ਅਜਿਹਾ ਕੁਝ ਪੰਜਾਬ ‘ਚ ਨਾ ਵਾਪਰੇ ਇਸ ਲਈ ਪੰਜਾਬ ਸਰਕਾਰ ਨੂੰ ਵੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਬੇਸ਼ੱਕ ਇੱਥੇ 181 ਨੰਬਰ ਦੀ ਸਹੂਲਤ ਦਿੱਤੀ ਗਈ ਹੈ ਪਰ ਉਹ ਸਹੂਲਤ ਘਰੇਲੂ ਲੜਾਈ ਝਗੜਿਆਂ ਲਈ ਹੈ।
ਪੰਜਾਬ ਸਰਕਾਰ ਕੋਲਕਾਤਾ ਕਾਂਡ ਤੋਂ ਸਬਕ ਲੈ ਔਰਤਾਂ ਦੀ ਸਰੁੱਖਿਆ ਲਈ ਹਰ ਜ਼ਿਲ੍ਹੇ ‘ਚ ਏਪੀਐਫ ਤਾਇਨਾਤ ਕਰੇ: ਅਮਨਜੋਤ ਰਾਮੂਵਾਲੀਆ
